ਗੈਜੇਟ ਡੈਸਕ- HMD Global ਨੋਕੀਆ ਬਰਾਂਡ ਦੇ ਕਈ ਸਮਾਰਟਫੋਨਸ ਨੂੰ ਲਾਂਚ ਕਰ ਚੁੱਕੀ ਹੈ ਤੇ ਆਪਣੇ ਅਧਿਕਤਮ ਐਂਡ੍ਰਾਇਡ ਸਮਾਰਟਫੋਨਸ ਲਈ ਸਮੇਂ ਤੇ ਅਪਡੇਟਸ ਰੋਲ ਆਊਟ ਕਰ ਇਕ ਚੰਗੀ ਈਮੇਜ ਕਾਇਮ ਕਰ ਚੁੱਕੀ ਹੈ। ਇਹ ਖ਼ਬਰ ਇੰਨੀ ਚੌਂਕਾਉਣ ਵਾਲੀ ਵੀ ਨਹੀਂ ਹੈ, ਕਿਉਂਕਿ ਕੰਪਨੀ ਨੇ ਜਿੰਨੇ ਸਮਾਰਟਫੋਨਸ ਲਾਂਚ ਕੀਤੇ ਹਨ ਉਹ ਗੂਗਲ ਦੇ ਐਂਡ੍ਰਾਇਡ ਵਨ ਪ੍ਰੋਗਰਾਮ ਦੇ ਤਹਿਤ ਲਾਂਚ ਕੀਤੇ ਗਏ ਹਨ ਅਤੇ ਐਂਡ੍ਰਾਇਡ ਵਨ ਪ੍ਰੋਗਰਾਮ ਦੇ ਤਹਿਤ ਲਾਂਚ ਹੋਏ ਫੋਨਜ਼ ਨੂੰ ਅਪਡੇਟ ਸਮੇਂ ਤੇ ਹੀ ਮਿਲਦੇ ਹਨ। ਆਪਣੀ ਇਸ ਪ੍ਰਤੀਸ਼ਠਾ ਨੂੰ ਬਣਾਏ ਰੱਖਣ ਲਈ ਕੰਪਨੀ ਨੇ Nokia 6.1 ਤੇ Nokia 7.1 ਲਈ ਵੀ ਨਵੇਂ ਅਪਡੇਟ ਜਾਰੀ ਕਰ ਦਿੱਤੇ ਹੈ।
ਇਸ ਨਵੀਂ ਅਪਡੇਟ 'ਚ ਲੈਸਟ ਫਰਵਰੀ 2019 ਐਂਡ੍ਰਾਇਡ ਸਕਿਓਰਿਟੀ ਪੈਚ ਨੂੰ ਸ਼ਾਮਲ ਕੀਤਾ ਗਿਆ ਹੈ। Nokia Power User ਦੀ ਰਿਪੋਰਟ ਮੁਤਾਬਕ, ਭਾਰਤ 'ਚ Nokia 6.1 ਦੇ TA-1100 ਮਾਡਲ ਨੰਬਰ ਤੇ Nokia 7.1 ਦੇ ਮਾਡਲ ਨੰਬਰ T1-1100 ਲਈ ਇਹ ਅਪਡੇਟ ਜਾਰੀ ਕੀਤਾ ਜਾ ਰਿਹਾ ਹੈ। Nokia 6.1 ਲਈ ਜਾਰੀ ਹੋਏ ਅਪਡੇਟ ਦਾ ਸਾਈਜ਼ 105.3 MB ਤੇ Nokia 7.1 ਲਈ 61.7 MB ਦਾ ਅਪਡੇਟ ਜਾਰੀ ਕੀਤਾ ਗਿਆ ਹੈ। ਯੂਜ਼ਰਸ ਅਪਡੇਟ ਨੂੰ ਚੈੱਕ ਸੈਟਿੰਗਸ 'ਚ ਚੈੱਕ ਕਰ ਸਕਦੇ ਹਨ ਜੇਕਰ ਹੁਣੇ ਤੱਕ ਇਹ ਅਪਡੇਟ ਪ੍ਰਾਪਤ ਨਹੀਂ ਹੋਇਆ ਤਾਂ ਕੁੱਝ ਸਮਾਂ ਇੰਤਜਾਰ ਕਰ ਸਕਦੇ ਹੋ।
ਜੇਕਰ ਅਸੀਂ Nokia 7.1 ਮੋਬਾਈਲ ਫੋਨ ਦੇ ਡਿਜ਼ਾਈਨ ਆਦਿ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਲਗਭਗ Nokia 6.1 Plus ਤੇ Nokia 5 .1 Plus ਦੇ ਵਰਗੇ ਹੀ ਹਨ। ਇਸ ਤੋਂ ਇਲਾਵਾ ਫੋਨ 'ਚ ਤੁਹਾਨੂੰ 6000-ਸੀਰੀਜ ਦੇ ਅਲਮੀਨੀਅਮ ਫ੍ਰੇਮ ਨਾਲ ਨਿਰਮਿਤ ਕੀਤਾ ਗਿਆ ਹੈ, ਨਾਲ ਹੀ ਇਸ 'ਚ ਤੁਹਾਨੂੰ ਇਕ ਸਿੰਗਲ ਐਲਮੀਨੀਅਮ ਬਲਾਕ ਮਿਲ ਰਿਹਾ ਹੈ। ਫੋਨ 'ਚ ਤੁਹਾਨੂੰ ਇਕ 3060m1h ਸਮਰੱਥਾ ਦੀ ਬੈਟਰੀ ਮਿਲ ਰਹੀ ਹੈ, ਇਸ ਤੋਂ ਇਲਾਵਾ ਤੁਹਾਨੂੰ ਇਸ 'ਚ ਇਕ 5.84-ਇੰਚ ਦੀ HD+ IPS LED ਡਿਸਪਲੇ ਵੀ ਮਿਲ ਰਹੀ ਹੈ, ਜੋ 19:9 ਆਸਪੈਕਟ ਰੇਸ਼ਿਓ ਦੇ ਨਾਲ ਆਉਂਦੀ ਹੈ।
ਸ਼ਾਓਮੀ ਦਾ Redmi Note 7 ਸਮਾਰਟਫੋਨ ਇਸ ਟੈਸਟ 'ਚ ਹੋਇਆ ਫੇਲ
NEXT STORY