ਗੈਜੇਟ ਡੈਸਕ—ਚੀਨ ਦੀ ਕੰਪਨੀ ਸ਼ਾਓਮੀ (Xiaomi) 28 ਫਰਵਰੀ ਨੂੰ ਭਾਰਤ 'ਚ ਆਪਣਾ ਨਵਾਂ ਸਮਾਟਰਫੋਨ ਰੈੱਡਮੀ ਨੋਟ 7 ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੂੰ ਰੈੱਡਮੀ ਨੋਟ 7 ਤੋਂ ਕਾਫੀ ਉਮੀਦ ਹੈ ਅਤੇ ਇਸ ਤੋਂ ਪਿਛਲੇ ਕੁਝ ਸਮੇਂ ਤੋਂ ਟੀਜ਼ ਕਰ ਰਹੀ ਹੈ। ਹਾਲਾਂਕਿ ਇਕ ਮਸ਼ਹੂਰ ਯੂਟਿਊਬ ਚੈਨਲ JerryRigEverything ਨੇ ਇਖ ਡਿਊਰੇਬਿਲਿਟੀ ਟੈਸਟ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਰੈੱਡਮੀ ਨੋਟ 7 ਖਰੀਦਕਾਰਾਂ ਨੂੰ ਨਿਰਾਸ਼ ਕਰ ਸਕਦਾ ਹੈ।
ਵੀਡੀਓ 'ਚ ਦਾਅਵਾ, ਮਾਡਰੇਟ ਫੋਰਸ 'ਚ ਮੁੜ ਸਕਦਾ ਹੈ ਫ੍ਰੇਮ
ਵੀਡੀਓ ਮੁਤਾਬਕ ਸ਼ਾਓਮੀ ਦਾ ਰੈੱਡਮੀ ਨੋਟ 7 ਪਲਾਸਟਿਕ ਫ੍ਰੇਮ ਦਾ ਬਣਿਆ ਹੈ ਅਤੇ ਇਸ ਦੇ ਦੋਵੇਂ ਸਾਈਡ 'ਤੇ ਗਲਾਸ ਹੈ। ਵੀਡੀਓ 'ਚ ਦੱਸਿਆ ਗਿਆ ਹੈ ਕਿ ਮਾਰਡੇਰਟ ਫੋਰਸ 'ਚ ਫ੍ਰੇਮ ਮੁੜ ਸਕਦਾ ਹੈ। ਵੀਡੀਓ 'ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਬੈਂਡ (ਫ੍ਰੇਮ ਮੁੜਨ ਨਾਲ) ਰੀਅਰ ਗਲਾਸ ਆਸਾਨੀ ਨਾਲ ਟੁੱਟ ਸਕਦਾ ਹੈ ਅਤੇ ਡਿਸਪਲੇਅ ਨੂੰ ਵੀ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਇਹ ਕਿਸੇ ਕੰਮ ਦਾ ਨਹੀਂ ਰਹਿ ਜਾਵੇਗਾ। ਵੀਡੀਓ ਮੁਤਾਬਕ ਇਹ ਡਿਵਾਈਸ ਫਿਗਰਪ੍ਰਿੰਟ ਸਕੈਨਰ ਨਾਲ-ਨਾਲ ਫਲੈਸ਼ ਅਤੇ ਰੀਅਰ ਕੈਮਰਾ ਲੈਂਸ ਨੂੰ ਵਧੀਆ ਪ੍ਰੋਟੇਕਸ਼ਨ ਆਫਰ ਕਰਦਾ ਹੈ। ਸ਼ਾਓਮੀ ਰੈੱਡਮੀ ਨੋਟ 7 ਬੈਕ 'ਚ ਗ੍ਰੇਡਿਐਂਟ ਗਲਾਸ ਫਿਨਿਸ਼ ਨਾਲ ਆਉਂਦਾ ਹੈ ਅਤੇ ਇਸ ਦੇ ਫਰੰਟ 'ਚ ਵਾਟਰ ਡਰਾਪ ਨੌਚ ਡਿਸਪਲੇਅ ਹੈ।
10,000 ਰੁਪਏ ਤੋਂ ਘੱਟ ਹੋ ਸਕਦੀ ਹੈ ਭਾਰਤ 'ਚ ਕੀਮਤ
ਸ਼ਾਓਮੀ ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ ਕਾਫੀ ਆਕਰਮਕ ਰੱਖ ਸਕਦੀ ਹੈ। ਚੀਨ 'ਚ 3ਜੀ.ਬੀ. ਰੈਮ ਵਾਲੇ ਵੇਰੀਐਂਟ ਦੀ ਕੀਮਤ 999 ਯੁਆਨ (ਕਰੀਬ 10,500 ਰੁਪਏ) ਹੈ। ਰਿਪੋਰਟਸ ਮੁਤਾਬਕ ਭਾਰਤ 'ਚ ਇਸ ਸਮਾਰਟਫੋਨ ਦੀ ਕੀਮਤ 10,000 ਰੁਪਏ ਹੋ ਸਕਦੀ ਹੈ। ਇਸ ਸਮਾਰਟਫੋਨ 'ਚ 6.3 ਇੰਚ ਦੀ ਫੁੱਲ ਐੱਚ.ਡੀ.+ ਡਿਸਪਲੇਅ ਹੈ। ਇਸ ਫੋਨ ਦੇ ਟਾਪ 'ਤੇ ਕਾਰਨਿੰਗ ਗੋਰਿੱਲਾ ਗਲਾਸ 5 ਦਿੱਤਾ ਗਿਆ ਹੈ। ਇਹ ਸਮਾਰਟਫੋਨ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 660 ਪ੍ਰੋਸੈਸਰ ਨਾਲ ਪਾਵਰਡ ਹੈ। ਇਹ ਸਮਾਰਟਫੋਨ ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਰੈੱਡਮੀ ਨੋਟ 7 ਦੇ ਰੀਅਰ 'ਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਉੱਥੇ ਪਿਛੇ ਲੱਗਿਆ ਦੂਜਾ ਕੈਮਰਾ 5 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਸੈਮਸੰਗ ਨੇ ਭਾਰਤ 'ਚ ਲਾਂਚ ਕੀਤਾ Galaxy M30
NEXT STORY