ਅੰਮ੍ਰਿਤਸਰ (ਦਲਜੀਤ)- ਹਾਈ ਪ੍ਰੋਫ਼ਾਈਲ ਕੰਚਨਪ੍ਰੀਤ ਕੌਰ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹੈ। ਹਾਈ ਕੋਰਟ ਨੇ ਕੰਚਨਪ੍ਰੀਤ ਕੌਰ ਨੂੰ ਪੇਸ਼ਗੀ ਜ਼ਮਾਨਤ ਦੀ ਰਾਹਤ ਪ੍ਰਦਾਨ ਕੀਤੀ ਹੈ।
ਅੰਮ੍ਰਿਤਸਰ ਅਦਾਲਤ ਵਿਚ ਕੰਚਨਪ੍ਰੀਤ ਕੌਰ ਦੀ ਜ਼ੋਰਦਾਰ ਪੈਰਵੀ ਕਰਨ ਵਾਲੇ ਉਨ੍ਹਾਂ ਦੇ ਵਕੀਲ ਐਡਵੋਕੇਟ ਸਾਈਂ ਕਿਰਨ ਪ੍ਰਿੰਜਾ ਅਤੇ ਐਡਵੋਕੇਟ ਪ੍ਰਵੀਨ ਟੰਡਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈ ਕੋਰਟ ਦੇ ਜਸਟਿਸ ਸੂਰਿਆ ਪ੍ਰਤਾਪ ਸਿੰਘ ਦੀ ਬੈਂਚ ਵੱਲੋਂ ਇਹ ਰਾਹਤ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੀ ਅਦਾਲਤ ਨੇ ਇਸੇ ਮਾਮਲੇ ਵਿਚ ਕੰਚਨਪ੍ਰੀਤ ਕੌਰ ਨੂੰ ਪੇਸ਼ਗੀ ਜ਼ਮਾਨਤ ਦਿੱਤੀ ਸੀ ਪਰ ਬਾਅਦ ਵਿਚ ਪੁਲਸ ਵੱਲੋਂ ਇਹ ਕਹਿ ਕੇ ਜ਼ਮਾਨਤ ਰੱਦ ਕਰਵਾ ਲਈ ਗਈ ਸੀ ਕਿ ਮੁਲਜ਼ਮ ਨੇ ਜਾਂਚ ਵਿਚ ਸਹਿਯੋਗ ਨਹੀਂ ਕੀਤਾ। ਵਕੀਲਾਂ ਨੇ ਦੱਸਿਆ ਕਿ ਹੁਣ ਹਾਈ ਕੋਰਟ ਨੇ ਥਾਣਾ ਮਜੀਠਾ ਵਿਚ ਦਰਜ ਮੁਕੱਦਮਾ ਨੰਬਰ 144/25 ਵਿਚ ਮੁੜ ਤੋਂ ਕੰਚਨਪ੍ਰੀਤ ਕੌਰ ਨੂੰ ਪੇਸ਼ਗੀ ਜ਼ਮਾਨਤ ਦੇ ਕੇ ਵੱਡੀ ਰਾਹਤ ਦਿੱਤੀ ਹੈ।
SAD-BJP ਗਠਜੋੜ ਦੀਆਂ ਚਰਚਾਵਾਂ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
NEXT STORY