ਗੈਜੇਟ ਡੈਸਕ- ਨੋਕੀਆ ਨੇ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਫੋਨ Nokia C22 ਨੂੰ ਲਾਂਚ ਕਰ ਦਿੱਤਾ ਹੈ। Nokia C22 ਨੂੰ ਇਸੇ ਸਾਲ ਫਰਵਰੀ 'ਚ Nokia C32 ਦੇ ਨਾਲ ਗਲੋਬਲੀ ਲਾਂਚ ਕੀਤਾ ਗਿਆ ਸੀ। Nokia C22 ਨੂੰ ਭਾਰਤ 'ਚ ਦੋ ਸਟੋਰੇਜ ਅਤੇ ਤਿੰਨ ਕਲਰ 'ਚ ਪੇਸ਼ ਕੀਤਾ ਗਿਆ ਹੈ। ਐੱਚ.ਐੱਮ.ਡੀ. ਗਲੋਬਲ ਨੇ ਆਪਣੇ ਇਸ ਫੋਨ ਨੂੰ ਕਿਫਾਇਤੀ ਅਤੇ ਪਰਫਾਰਮੈਂਸ ਵਾਲਾ ਫੋਨ ਕਿਹਾ ਹੈ।
Nokia C22 ਦੀ ਕੀਮਤ
ਨੋਕੀਆ ਸੀ ਦੇ 2 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,999 ਰੁਪਏ ਹੈ, ਉਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਵਾਲੇ ਮਾਡਲ ਦੀ ਕੀਮਤ 8,499 ਰੁਪਏ ਰੱਖੀ ਗਈ ਹੈ। ਫੋਨ ਨੂੰ ਚਾਰਕੋਲ, ਪਰਪਲ ਅਤੇ ਸੈਂਡ ਕਲਰ 'ਚ ਖਰੀਦਿਆ ਜਾ ਸਕਦਾ ਹੈ।
Nokia C22 ਦੇ ਫੀਚਰਜ਼
Nokia C22 'ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 720x1600 ਪਿਕਸਲ ਹੈ। ਫੋਨ 'ਚ Unisoc SC9863A ਪ੍ਰੋਸੈਸਰ ਹੈ ਜੋ ਕਿ ਇਕ ਆਕਟਾਕੋਰ ਪ੍ਰੋਸੈਸਰ ਹੈ। ਇਸ ਵਿਚ 4 ਜੀ.ਬੀ. ਤਕ ਰੈਮ ਅਤੇ ਐਂਡਾਇਡ 13 ਦਾ ਗੋ ਐਡੀਸ਼ਨ ਅਤੇ 64 ਜੀ.ਬੀ. ਦੀ ਸਟੋਰੇਜ ਹੈ।
ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਨੋਕੀਆ ਸੀ22 'ਚ 10 ਵਾਟ ਦੀ ਚਾਰਜਿੰਗ ਵਾਲੀ ਬੈਟਰੀ ਦਿੱਤੀ ਗਈ ਹੈ ਜਿਸਨੂੰ ਲੈ ਕੇ ਤਿੰਨ ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਇਸ ਵਿਚ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਵੀ ਹੈ। ਫੋਨ 'ਚ ਫੇਸ ਅਨਲਾਕ ਵੀ ਹੈ।
ਗੂਗਲ ਨੇ ਭਾਰਤ 'ਚ ਲਾਂਚ ਕੀਤਾ AI ਬਾਰਡ, ChatGPT ਨੂੰ ਦੇਵੇਗਾ ਟੱਕਰ
NEXT STORY