ਗੈਜੇਟ ਡੈਸਕ—ਚਾਈਨੀਜ਼ ਆਨਲਾਈਨ ਮੀਡੀਆ 'ਤੇ ਬੀਤੇ ਕੁਝ ਹਫਤਿਆਂ 'ਚ Nokia Daredevil ਸਮਾਰਟਫੋਨ ਦੇ ਸਪੈਸੀਫਿਕੇਸ਼ਨ ਅਤੇ ਫੋਟੋਜ਼ ਲੀਕ ਹੋ ਰਹੀਆਂ ਹਨ। ਹੁਣ ਸਾਹਮਣੇ ਆਇਆ ਹੈ ਕਿ ਨੋਕੀਆ ਡੇਅਰਡੈਵਿਲ ਕੇਵਲ ਡਿਵਾਈਸ ਦਾ ਕੋਡਨੇਮ ਹੋ ਸਕਦਾ ਹੈ ਅਤੇ ਮਾਰਕੀਟ 'ਚ ਇਸ ਨੂੰ ਕਿਸੇ ਦੂਜੇ ਨਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਪਿਛਲੇ ਹਫਤੇ ਇਸ ਦੀਆਂ ਫੋਟੋਜ਼ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਨੋਕੀਆ 5.2 ਜਾਂ ਫਿਰ ਨੋਕੀਆ 6.2 ਨਾਂ ਨਾਲ ਮਾਰਕੀਟ 'ਚ ਪੇਸ਼ ਕੀਤਾ ਜਾਵੇਗਾ। Nokia Anew ਟਵੀਟਰ ਹੈਂਡਲ 'ਤੇ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਸਮਾਰਟਫੋਨ ਨੋਕੀਆ 5.2 ਨਾਂ ਨਾਲ ਲਾਂਚ ਕੀਤਾ ਜਾਵੇਗਾ। 
ਪਿਛਲੇ ਸਾਲ ਐੱਚ.ਐੱਮ.ਡੀ. ਗਲੋਬਲ ਨੇ ਨੋਕੀਆ 4 ਸੀਰੀਜ਼ ਦਾ ਕੋਈ ਸਮਾਰਟਫੋਨ ਲਾਂਚ ਨਹੀਂ ਕੀਤਾ ਸੀ। ਟਵੀਟ 'ਚ ਦਾਅਵਾ ਕੀਤਾ ਗਿਆ ਹੈ ਕਿ ਨੋਕੀਆ Nokia 4 (Nokia 4.2) ਸਮਾਰਟਫੋਨ ਪਿਛਲੇ ਸਾਲ ਲਾਂਚ ਕੀਤੇ ਗਏ ਨੋਕੀਆ 5.1 ਦਾ ਅਪਗ੍ਰੇਡ ਵਰਜ਼ਨ ਹੋਵੇਗਾ। ਉੱਥੇ, ਨਵੇਂ ਨੋਕੀਆ 5.2 'ਚ ਵੀ ਕੰਪਨੀ ਪਿਛਲੇ ਡਿਵਾਈਸੇਜ ਦੇ ਮੁਕਾਬਲੇ ਕਿਤੇ ਐਡਵਾਂਸ ਫੀਚਰਸ ਅਤੇ ਬਿਹਤਰ ਹਾਰਡਵੇਅਰ ਦੇ ਸਕਦੀ ਹੈ। ਲੀਕ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਡਿਵਾਈਸ ਨੂੰ ਮੋਸਟ ਐਕਸਪੈਂਸੀਵ ਸੈਗਮੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ। ZEISS ਆਪਟੀਕਲ, ਪਿਊਰਵਿਊ ਡਿਸਪਲੇਅ ਅਤੇ OZO ਆਡੀਓ ਵਰਗੇ ਫੀਚਰਸ ਕੰਪਨੀਆਂ ਇਸ ਹਾਈ-ਐਂਡ ਮਾਡਲ ਦੇ ਸਕਦੀ ਹੈ।

ਮੰਨਿਆ ਜਾ ਰਿਹਾ ਹੈ ਕਿ ਨੋਕੀਆ 5.2 ਨੂੰ ਕੰਪਨੀ ਪ੍ਰੀਮੀਅਮ ਡਿਵਾਈਸ ਦੇ ਤੌਰ 'ਤੇ ਲਾਂਚ ਕਰ ਸਕਦੀ ਹੈ। ਸਾਹਮਣੇ ਆਈ ਇਸ ਸਮਾਰਟਫੋਨ ਦੀ ਫੋਟੋਜ਼ 'ਚ ਵਾਟਰਡਰਾਪ ਨੌਚ ਡਿਸਪਲੇਅ ਨਜ਼ਰ ਆ ਰਹੇ ਹਨ। ਨੋਕੀਆ ਨੇ ਇਸ 'ਚ ਬਾਕੀ ਬ੍ਰੈਂਡਸ ਦੀ ਤਰ੍ਹਾਂ ਪਾਪ-ਅਪ ਸੈਲਫੀ ਕੈਮਰਾ ਦੇਣ ਨਹੀਂ ਦਿੱਤਾ ਹੈ। ਨਾਲ ਹੀ ਫੋਨ ਦੇ ਫਰੰਟ ਬਾਟਮ 'ਚ ਨੋਕੀਆ ਦੀ ਬ੍ਰੈਂਡਿੰਗ ਦਿੱਤੀ ਗਈ ਹੈ। ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਦੇ ਬੇਜਲਸ ਨਾ ਤਾਂ ਬਹੁਤ ਪਤਲੇ ਹਨ ਅਤੇ ਨਾ ਹੀ ਬਹੁਤ ਮੋਟੇ। ਫੋਨ ਦੇ ਗਲਾਸੀ ਬੈਕ ਪੈਨਲ 'ਤੇ ਹੀ ਫਿਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।

ਸਾਹਮਣੇ ਆਈ ਲੀਕਸ ਅਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ ਕੁਆਲਕਾਮ ਸਨੈਪਡਰੈਗਨ ਪ੍ਰੋਸੈਸਰ ਨਾਲ ਆਊਟ-ਆਫ-ਦਿ ਬਾਕਸ ਐਂਡ੍ਰਾਇਡ 9 ਪਾਈ ਆਪਰੇਟਿੰਗ ਸਿਸਟਮ ਦਿੱਤਾ ਜਾ ਸਕਦਾ ਹੈ। ਕੁਝ ਐਕਸਪਰਟਸ ਦਾ ਕਹਿਣਾ ਹੈ ਕਿ ਐੱਚ.ਐੱਮ.ਡੀ. ਗਲੋਬਲ ਇਸ ਫੋਨ 'ਚ ਸਨੈਪਡਰੈਗਨ 710 ਜਾਂ ਸਨੈਪਡਰੈਗਨ 730 ਚਿੱਪਸੈੱਟ ਦੇ ਸਕਦਾ ਹੈ। ਇਹ ਫੋਨ ਯੂ.ਐੱਸ.ਬੀ.-ਸੀ ਪੋਰਟ ਨਾਲ ਆਉਂਦਾ ਹੈ ਅਤੇ ਇਸ 'ਚ ਡੈਡੀਕੇਟੇਡ ਗੂਗਲ ਅਸਿਸਟੈਂਟ ਬਟਨ ਵੀ ਕੰਪਨੀ ਦੇ ਸਕਦੀ ਹੈ। ਇਸ ਦਾ ਕੈਮਰਾ ਮਾਡਿਊਲ ਵੀ ਗੋਲ ਹੈ ਅਤੇ ਉਸ 'ਚ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ ਦਾ ਦਿੱਤਾ ਜਾ ਸਕਦਾ ਹੈ।

ਸੈਮਸੰਗ ਦਾ ਇਹ ਨਵਾਂ ਵਾਇਰਲੈੱਸ ਚਾਰਜਰ ਬੰਪਰ ਸਪੀਡ ਨਾਲ ਕਰੇਗਾ ਫੋਨ ਚਾਰਜ
NEXT STORY