ਗੈਜੇਟ ਡੈਸਕ– ਐੱਚ.ਐੱਮ.ਡੀ. ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਨੇ ਆਪਣਾ ਇਕ ਨਵਾਂ ਸਮਾਰਟਫੋਨ Nokia G11 Plus ਲਾਂਚ ਕਰ ਦਿੱਤਾ ਹੈ। ਨਵਾਂ ਫੋਨ Nokia G11 ਦਾ ਅਪਗ੍ਰੇਡਿਡ ਵਰਜ਼ਨ ਹੈ। Nokia G11 Plus ਦੇ ਨਾਲ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਦਿੱਤੀ ਗਈ ਹੈ। ਇਸ ਦੀ ਬੈਟਰੀ ਨੂੰ ਲੈ ਕੇ ਤਿੰਨ ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਨੋਕੀਆ ਨੇ Nokia G11 Plus ਨੂੰ ਲੈ ਕੇ ਤਿੰਨ ਸਾਲਾਂ ਤਕ ਐਂਡਰਾਇਡ ਅਪਡੇਟ ਦਾ ਦਾਅਵਾ ਕੀਤਾ ਹੈ।
Nokia G11 Plus ਦੀ ਕੀਮਤ
ਨੋਕੀਆ ਦੀ ਵੈੱਬਸਾਈਟ ’ਤੇ Nokia G11 Plus ਨੂੰ ਲਿਸਟ ਕਰ ਦਿੱਤਾ ਗਿਆ ਹੈ, ਹਾਲਾਂਕਿ, ਕੀਮਤ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਫੋਨ ਨੂੰ ਚਾਰਕੋਲ ਗ੍ਰੇਅ, ਲੇਕ ਬਲਿਊ ਰੰਗ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ’ਚ ਖਰੀਦਿਆ ਜਾ ਸਕੇਗਾ।
Nokia G11 Plus ਦੇ ਫੀਚਰਜ਼
Nokia G11 Plus ਦੇ ਨਾਲ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਤੋਂ ਇਲਾਵਾ ਗੀਕਬੈਂਚ ਦੀ ਇਕ ਰਿਪੋਰਟ ਮੁਤਾਬਕ, ਨੋਕੀਆ ਦੇ ਇਸ ਫੋਨ ’ਚ ਡਿਊਨ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ ਅਤੇ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi, ਬਲੂਟੁੱਥ, GPS/ A-GPS, USB ਟਾਈਪ-ਸੀ ਪੋਰਟ ਅਤੇ 3.5mm ਦਾ ਹੈੱਡਫੋਨ ਜੈੱਕ ਹੈ। ਫੋਨ ਦੇ ਪਾਵਰ ਬਟਨ ’ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਭਾਰਤੀ ਬਾਜ਼ਾਰ ’ਚ ਇਸ ਫੋਨ ਦੇ ਲਾਂਚ ਹੋਣ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਇਸ ਘਰੇਲੂ ਕੰਪਨੀ ਨੇ ਲਾਂਚ ਕੀਤਾ 50000mAh ਦਾ ਪਾਵਰਬੈਂਕ
NEXT STORY