ਜਲੰਧਰ- ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨੋਕੀਆ ਇਕ ਬਹੁਤ ਵੱਡੀ ਸਮਾਰਟਫੋਨ ਕੰਪਨੀ ਹੈ ਜਿਸ ਦੇ ਪ੍ਰਸ਼ੰਸਕਾਂ ਨੂੰ ਇਸ ਦੀ ਵਾਪਸੀ ਦੀ ਬੇਹੱਦ ਖੁਸ਼ੀ ਹੈ। ਪ੍ਰਸ਼ੰਸਕਾਂ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦੇ ਹੋਏ ਨੋਕੀਆ ਵੱਲੋਂ ਅਲਕਾਟੇਲ ਲਿਯੂਸੈਂਟ ( Alcatel-Lucent) ਨੂੰ ਖਰੀਦਣ ਲਈ ਕੀਤੀ ਗਈ ਬੇਨਤੀ ਲਈ ਯੂਰਪੀ ਰੈਗੁਲੇਟਰਸ ਵੱਲੋਂ ਮਾਨਤਾ ਵਜੋਂ ਹਸਤਾਖਰ ਦੇ ਦਿੱਤੇ ਗਏ ਹਨ ਅਤੇ ਇਸ ਦੀ ਸ਼ੁਰੂਆਤ ਲਈ ਮੰਨਜ਼ੂਰੀ ਮਿਲ ਗਈ ਹੈ। ਅਲਕਾਟੇਲ ਲਿਯੂਸੈਂਟ ਇਕ ਫਰੈਂਚ ਗਲੋਬਲ ਟੈਲੀਕਮਿਊਨੀਕੇਸ਼ਨਜ਼ ਇਕਿਊਪਮੈਂਟ ਕੰਪਨੀ ਹੈ ਜਿਸ ਦਾ ਹੈਡਕੁਆਰਟਰ ਫਰਾਂਸ ਦੇ Boulogne-Billancourt 'ਚ ਹੈ। ਸਮਾਰਟਫੋਨ ਦੀ ਦੁਨੀਆ 'ਚ ਕਈ ਹੋਰ ਵੱਡੀਆਂ ਤੇ ਮਸ਼ਹੂਰ ਕੰਪਨੀਆਂ ਆਪਣੀ ਜਗ੍ਹਾ ਬਣਾਈ ਰੱਖਣ ਲਈ ਵੱਖ-ਵੱਖ ਟੈਕਨਾਲੋਜੀ ਦੀ ਵਰਤੋਂ ਕਰ ਰਹੀਆਂ ਹਨ।
ਨੋਕੀਆ ਇਕ ਬੜੀ ਵੱਡੀ ਸਮਾਰਟਫੋਨ ਕੰਪਨੀ ਹੈ ਜਿਸ ਨੇ ਕਾਫੀ ਲੋਕਾਂ ਦਾ ਦਿਲ ਜਿਤਿਆ ਹੈ ਹਾਲਾ ਕੀ ਨੋਕੀਆ ਦੀ ਸਮਾਰਟਫੋਨ ਬ੍ਰਾਂਚ ਨੂੰ ਲੂਮੀਆ ਨੇ ਖਰੀਦ ਲਿਆ ਸੀ ਜਿਸ ਨਾਲ ਕਈ ਪ੍ਰਸ਼ੰਸਕ ਨਾ-ਖੁਸ਼ ਸਨ ਪਰ ਹੁਣ 2016 'ਚ ਕਾਨਟ੍ਰੈੱਕਟ ਖਤਮ ਹੋਣ ਤੋਂ ਬਾਅਦ ਨੋਕੀਆ ਨੇ ਸਮਾਰਟਫੋਨ ਮਾਰਕੀਟ 'ਚ ਵਾਪਸੀ ਕਰ ਲਈ ਹੈ ਤੇ ਜਿਵੇਂ ਕਿ ਅਸੀਂ ਜਾਣ ਗਏ ਹਾਂ ਕਿ ਹੁਣ ਨੋਕੀਆ ਨੇ ਅਲਕਾਟੇਲ ਲਿਊਸੈਂਟ ਨੂੰ ਖਰੀਦ ਲਿਆ ਹੈ ਅਤੇ ਇਹ ਸਮਾਰਟਫੋਨ ਉਦਯੋਗ ਦੇ ਇਤਿਹਾਸ 'ਚ ਵੱਡੇ ਨਤੀਜੇ ਦਾ ਮੁਕਾਬਲਾ ਹੋ ਸਕਦਾ ਹੈ।
5.5-ਇੰਚ ਤੋਂ ਵੀ ਵੱਡਾ ਹੋਵੇਗਾ ਐਪਲ ਦਾ ਨਵਾਂ ਆਈਫੋਨ
NEXT STORY