ਜਲੰਧਰ- ਫਾਈਬਰ ਆਪਟਿਕਲ ਨੈੱਟਵਰਕ ਦਾ ਨਿਰਮਾਣ ਕਰਨ ਲਈ ਸ਼ਿਓਮੀ ਨੇ ਨੋਕੀਆ ਦੇ ਨਾਲ ਕਰਾਰ ਕੀਤਾ ਹੈ। ਜਾਣਕਾਰੀ ਮੁਤਾਬਕ ਨੋਕੀਆ ਸ਼ਿਓਮੀ ਦੇ ਬੀਜਿੰਗ ਖੇਤਰ 'ਚ 7 ਡਾਟਾ ਸੈਂਟਰਾਂ ਨੂੰ ਨੈੱਟਵਰਕ ਰਾਹੀ ਕੁਨੈੱਕਟ ਕਰੇਗੀ। ਇਸ ਤੋਂ ਇਲਾਵਾ ਨੋਕੀਆ ਸ਼ਿਓਮੀ ਦੇ ਸਾਰੇ ਡਾਟਾ ਸੈਂਟਰਾਂ 'ਚ ਪਰਾਈਵੇਟ ਕਲਾਊਡ ਦੀ ਸੁਵਿਧਾ ਵੀ ਦੇਵੇਗੀ। ਨੋਕੀਆ ਨੇ ਸ਼ਿਓਮੀ ਨੂੰ ਹਰ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਘੱਟ ਕਰਨ ਦਾ ਦਾਅਵਾ ਕੀਤਾ ਹੈ। ਨੋਕੀਆ ਨੇ ਇਕ ਬਿਆਨ 'ਚ ਕਿਹਾ ਹੈ ਕਿ ਇਸ ਫਾਈਬਰ ਆਪਟਿਕਲ ਨੈੱਟਵਰਕ ਨਾਲ ਸ਼ਿਓਮੀ ਨੂੰ ਹਾਈ ਸਪੀਡ ਅਤੇ ਉਸ ਦੇ ਗਾਹਕਾਂ ਨੂੰ ਬਿਹਤਰ ਇੰਟਰਨੈੱਟ ਸੇਵਾ ਪ੍ਰਦਾਨ ਕੀਤੀ ਜਾ ਸਕੇਗੀ।
ਨੋਕੀਆ ਦੇ ਬਿਜ਼ਨੈੱਸ ਗਰੁੱਪ ਹੈੱਡ ਡਰੈਜ਼ਨ ਲੂਕਿਕ (Drazen Lukic) ਨੇ ਇਕ ਬਿਆਨ 'ਚ ਕਿਹਾ ਹੈ ਕਿ ਚੀਨ 'ਚ ਵੱਡੇ ਉੱਧਮਾਂ ਤੋਂ ਇਲਾਵਾ ਪੂਰੀ ਦੁਨੀਆ ਨੂੰ ਪਰਾਈਵੇਟ ਕਲਾਊਡ ਤਕਨੀਕ ਦਾ ਲਾਭ ਲੈਣਾ ਚਾਹੀਦਾ ਹੈ। ਨਾਲ ਹੀ ਕਿਹਾ ਗਿਆ ਹੈ ਕਿ ਨੋਕੀਆ ਦੇ ਇਸ ਡਾਟਾ ਸੈਂਟਰ ਇੰਟਰਕੁਨੈਕਸ਼ਨ ਸੋਲੁਸ਼ਨ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਗਲੋਬਲੀ ਕੁਨੈੱਕਟ ਰਹਿ ਸਕਦੇ।
ਪਾਵਰ ਬਟਨ ਦਾ ਇਸਤੇਮਾਲ ਕੀਤੇ ਬਿਨਾ iPhone ਨੂੰ ਸਵਿੱਚ ਆਫ ਕਰਨ ਲਈ ਅਪਣਾਓ ਇਹ ਟਿਪਸ
NEXT STORY