ਗੈਜੇਟ ਡੈਸਕ– ਐੱਚ.ਐੱਮ.ਡੀ. ਗਲੋਬਲ ਨੇਂ ਨੋਕੀਆ ਡਿਵਾਈਸ ਲਾਂਚ ਕਰਨ ਦੀ ਤਿਆਰੀ ’ਚ ਹੈ। ਕੰਪਨੀ ਨੇ ਟੀਜ਼ਰ ਜਾਰੀ ਕਰ ਦਿੱਤਾ ਹੈ। ਅਗਲੇ ਮਹੀਨੇ ਯਾਨੀ 6 ਅਕਤੂਬਰ ਨੂੰ ਕੰਪਨੀ ਨਵਾਂ ਪ੍ਰੋਡਕਟ ਪੇਸ਼ ਕਰੇਗੀ। ਟੀਜ਼ਰ ’ਚ ਇਹ ਸਾਫ ਨਹੀਂ ਹੈ ਕਿ ਇਹ ਸਮਾਰਟਫੋਨ ਹੋਵੇਗਾ ਜਾਂ ਕੋਈ ਦੂਜਾ ਡਿਵਾਈਸ ਪਰ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੋਕੀਆ ਟੀ20 ਟੈਬਲੇਟ ਲਾਂਚ ਕਰ ਸਕਦੀ ਹੈ। ਇਹ ਕੰਪਨੀ ਦਾ ਪਹਿਲਾ ਟੈਬਲੇਟ ਹੋ ਸਕਦਾ ਹੈ ਅਤੇ ਇਸ ਲਈ ਕੰਪਨੀ 6 ਅਕਤੂਬਰ ਨੂੰ ਈਵੈਂਟ ਆਯੋਜਿਤ ਕਰੇਗੀ। ਪਿਛਲੇ ਕੁਝ ਮਹੀਨਿਆਂ ਤੋਂ ਇਸ ਬਾਰੇ ਕੁਝ ਰਿਪੋਰਟਾਂ ਆਉਂਦੀਆਂ ਰਹੀਆਂ ਹਨ ਪਰ ਹੁਣ ਲਗਭਗ ਇਹ ਸਾਫ ਹੋ ਚੁੱਕਾ ਹੈ।
ਨੋਕੀਆ ਮੋਬਾਇਲ ਵਲੋਂ ਇਕ ਟਵੀਟ ਕੀਤਾ ਗਿਆ ਹੈ। ਇਸ ਟਵੀਟ ’ਚ ਨੋਕੀਆ 3310, ਨੋਕੀਆ 8110 4ਜੀ, ਨੋਕੀਆ 6.2, ਨੋਕੀਆ X10 ਅਤੇ ਨੋਕੀਆ XR20 ਰੱਖੇ ਹੋਏ ਹਨ। ਇਨ੍ਹਾਂ ਸਭ ਤੋਂ ਬਾਅਦ ਇਕ ਬਾਕਸ ਦਿਖਾਈ ਦੇ ਰਿਹਾ ਹੈ ਜੋ ਸਮਾਰਟਫੋਨ ਦੇ ਬਾਕਸ ਦੇ ਲਿਹਾਜ ਨਾਲ ਥੋੜ੍ਹਾ ਵੱਡਾ ਹੈ। ਇਸ ਬਾਕਸ ਨੂੰ ਵੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਕੰਪਨੀ ਆਪਣਾ ਪਹਿਲਾ ਟੈਬਲੇਟ ਲਾਂਚ ਕਰਨ ਲਈ ਤਿਆਰ ਹੈ। ਇਸ ਰੀਟੇਲ ਬਾਕਸ ’ਚ ਹਾਲਾਂਕਿ, ਕੁਝ ਲਿਖਿਆ ਨਹੀਂ ਹੈ ਅਤੇ ਨਾ ਹੀ ਇਥੇ ਨੋਕੀਆ ਦੀ ਬ੍ਰਾਂਡਿੰਗ ਦਿਸ ਰਹੀ ਹੈ।
ਕੁਝ ਮਹੀਨੇ ਪਹਿਲਾਂ ਹੀ ਰਸ਼ੀਅਨ ਸਰਟੀਫਿਕੇਸ਼ਨ ਵੈੱਬਸਾਈਟ ’ਤੇ ਨੋਕੀਆ ਦੇ ਦੋ ਟੈਬਲੇਟ TA 1392 ਅਤੇ TA 1397 ਕੋਡਨੇਮ ਨਾਲ ਵੇਖੇ ਗਏ ਸਨ। ਨੋਕੀਆ ਟੀ20 ਟੈਬਲੇਟ ਦੇ ਸੰਭਾਵਿਤ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 10.36 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ 4ਜੀ.ਬੀ. ਰੈਮ ਦੇ ਨਾਲ 64 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ।
ਰਿਪੋਰਟ ਮੁਤਾਬਕ, ਨੋਕੀਆ ਟੀ20 ਟੈਬਲੇਟ ਨੂੰ ਨੀਲੇ ਰੰਗ ’ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ, ਇਸ ਨੂੰ 6 ਅਕਤੂਬਰ ਨੂੰ ਗਲੋਬਲ ਲਾਂਚ ਕੀਤਾ ਜਾਵੇਗਾ, ਭਾਰਤ ’ਚ ਇਸ ਨੂੰ ਕਦੋਂ ਲਾਂਚ ਕੀਤਾ ਜਾਵੇਗਾ ਜਾਂ ਫਿਰ ਕੰਪਨੀ ਇਸ ਨੂੰ ਭਾਰਤੀ ਬਾਜ਼ਾਰ ’ਚ ਲਿਆਏਗੀ ਜਾਂ ਨਹੀਂ, ਇਹ ਸਾਫ ਨਹੀਂ ਹੈ।
ਫੇਸਬੁੱਕ ’ਤੇ ਲਾਈਵ ਈਵੈਂਟ ਦੌਰਾਨ ਅੱਜ ਨਵੇਂ ਪ੍ਰੋਡਕਟਸ ਲਾਂਚ ਕਰਨਗੇ ਜ਼ੁਕਰਬਰਗ
NEXT STORY