ਜਲੰਧਰ- ਮੋਬਾਇਲ ਬਾਜ਼ਾਰ 'ਚ ਨੋਕੀਆ ਧਮਾਕੇਦਾਰ ਵਾਪਸੀ ਕਰਨ ਦੀ ਤਿਆਰੀ 'ਚ ਹੈ। ਹਾਲ ਹੀ 'ਚ ਕੁਝ ਮੀਡੀਆ ਰਿਪੋਰਾਂ ਲੀਕ ਹੋਈਆਂ ਹਨ ਜਿਨ੍ਹਾਂ ਮੁਤਾਬਕ, ਐੱਚ.ਐੱਮ.ਡੀ. ਗਲੋਬਰ ਨੋਕੀਆ ਕੰਪਨੀ 6 ਤੋਂ 7 ਐਂਡਰਾਇਡ ਆਧਾਰਿਤ ਸਮਾਰਟਫੋਨ ਲਾਂਚ ਕਰ ਸਕਦੀ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੇ ਫੋਨ ਸਾਲ ਦੇ ਅੰਤ ਤੱਕ ਬਾਜ਼ਾਰ 'ਚ ਉਪਲੱਬਧ ਹੋਣਗੇ। ਇਸ ਤੋਂ ਇਲਾਵਾ ਕੰਪਨੀ ਦੀ ਯੋਜਨਾ ਬਾਜ਼ਾਰ 'ਚ ਨੋਕੀਆ ਫੀਚਰ ਫੋਨ ਲਾਂਚ ਕਰਨ ਦੀ ਵੀ ਹੈ।
ਨੋਕੀਆ ਸਭ ਤੋਂ ਪਹਿਲਾਂ ਇਹ ਸਾਰੇ ਸਮਾਰਟਫੋਨ MWC 2017 'ਚ ਪੇਸ਼ ਕਰ ਸਕਦੀ ਹੈ। ਇਹ ਈਵੈਂਟ 27 ਫਰਵਰੀ ਤੋਂ 2 ਮਾਰਚ ਤੱਕ ਬਾਰਸਿਲੋਨਾ 'ਚ ਹੋਵੇਗਾ। ਖਬਰਾਂ ਦੀ ਮਨੀਏ ਤਾਂ ਕੰਪਨੀ ਡੀ1ਸੀ ਅਤੇ ਈ1 ਲਾਂਚ ਕਰ ਸਕਦੀ ਹੈ। ਇਨ੍ਹਾਂ ਦੋਵਾਂ ਹੀ ਸਮਾਰਟਫੋਨਾਂ ਦੇ ਮਿਡ-ਰੇਂਜ 'ਚ ਆਉਣ ਦਾ ਖੁਲਾਸਾ ਹੋਇਆ ਹੈ। ਨੋਕੀਆ 'ਚ ਸਨੈਪਡ੍ਰੈਗਨ 600 ਸੀਰੀਜ਼ ਦਾ ਪ੍ਰੋਸੈਸਰ ਅਤੇ 4ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ।
ਨੋਕੀਆ ਲਾਂਚ ਕਰ ਸਕਦੀ ਹੈ ਫਲੈਗਸ਼ਿਪ ਸਮਾਰਟਫੋਨ
ਨੋਕੀਆ ਆਪਣੇ ਫਲੈਗਸ਼ਿਪ ਸਮਾਰਟਫੋਨ ਨੋਕੀਆ ਪੀ ਨੂੰ MWC 2017 'ਚ ਪੇਸ਼ ਕਰ ਸਕਦੀ ਹੈ। ਇਸ ਵਿਚ 23 ਮੈਗਾਪਿਕਸਲ ਦਾ ਕੈਮਰਾ ਹੋਵੇਗਾ। ਨਾਲ ਹੀ ਲੇਟੈਸਟ ਸਨੈਪਡ੍ਰੈਗਨ 835 ਪ੍ਰੋਸੈਸਰ, 6ਜੀ.ਬੀ. ਰੈਮ ਵੀ ਹੋਵੇਗੀ। ਇਸ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੋਕੀਆ ਸੀ1 ਫੋਨ ਵੀ ਲਾਂਚ ਹੋ ਸਕਦਾ ਹੈ। ਇਹ ਫੋਨ ਸਨੈਪਡ੍ਰੈਗਨ 830 ਪ੍ਰੋਸੈਸਰ ਅਤੇ 4ਜੀ.ਬੀ. ਰੈਮ ਨਾਲ ਲੈਸ ਹੋਵੇਗਾ। ਇਸ ਵਿਚ 32ਜੀ.ਬੀ./64ਜੀ.ਬੀ. ਅਤੇ 128ਜੀ.ਬੀ. ਦੀ ਇੰਟਰਨਲ ਸੋਟਰੇਜ ਦਿੱਤੀ ਹੋਵੇਗੀ। ਇਹ ਫੋਨ ਐਂਡਰਾਇਡ 7.1.1 ਨੂਗਟ 'ਤੇ ਕੰਮ ਕਰੇਗਾ। ਇਸ ਫੋਨ 'ਚ 12 ਮੈਗਾਪਿਕਸਲ ਦਾ ਡੁਅਲ ਰਿਅਰ ਕੈਮਰਾ ਹੋ ਸਕਦਾ ਹੈ। ਇਸ ਦਾ ਕੈਮਰਾ ਟ੍ਰਿਪਲ-ਟੋਨ ਐੱਲ.ਈ.ਡੀ. ਅਤੇ ਜੇਨੋਨ ਫਲੈਸ਼ ਨਾਲ ਲੈਸ ਹੋਵੇਗਾ। ਇਸ ਵਿਚ 3210 ਐੱਮ.ਏ.ਐੱਚ. ਦੀ ਬੈਟਰੀ ਹੋ ਸਕਦੀ ਹੈ।
LG G6 'ਚ ਨਹੀਂ ਹੋਵੇਗਾ Modular ਡਿਜ਼ਾਈਨ, ਜਲਦ ਹੀ ਹੋ ਸਕਦਾ ਹੈ ਲਾਂਚ
NEXT STORY