ਆਜਮਗੜ੍ਹ – ਆਜਮਗੜ੍ਹ ਜ਼ਿਲੇ ਦੇ ਦੇਵਗਾਓਂ ਥਾਣਾ ਖੇਤਰ ’ਚ ਲਾਲਗੰਜ ਬਾਈਪਾਸ ਮਾਰਗ ਸਥਿਤ ਇਕ ਰੈਸਟੋਰੈਂਟ ’ਚ ਸ਼ੁੱਕਰਵਾਰ ਦੁਪਹਿਰ ਇਕ ਪਿਤਾ ਨੇ ਆਪਣੀ ਬੇਟੀ ਤੇ ਉਸ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ। ਦੋਵਾਂ ਨੂੰ ਤੁਰੰਤ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿਥੇ ਲੜਕੀ ਅਕਸ਼ਰਾ ਸਿੰਘ (15) ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਧਿਕਾਰੀ ਨਗਰ ਮਧੁਬਨ ਕੁਮਾਰ ਨੇ ਦੱਸਿਆ ਕਿ ਮਸੀਰਪੁਰ ਪਿੰਡ ਨਿਵਾਸੀ ਅਾਦਿੱਤਿਆ ਸਿੰਘ (20) ਤੇ ਪਕੜੀ ਖੁਰਦ ਪਿੰਡ ਦੀ ਨੀਰਜ ਸਿੰਘ ਦੀ ਬੇਟੀ ਅਕਸ਼ਰਾ ਸਿੰਘ ਵਿਚਾਲੇ ਪ੍ਰੇਮ ਸਬੰਧ ਸਨ। ਸ਼ੁੱਕਰਵਾਰ ਨੂੰ ਰੈਸਟੋਰੈਂਟ ’ਚ ਦੋਵਾਂ ਨੂੰ ਬੈਠੇ ਦੇਖ ਪਿਤਾ ਨੀਰਜ ਸਿੰਘ ਨੇ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ।
ਦੋਵੇਂ ਜਖਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਗੰਭੀਰ ਹਾਲਤ ਨੂੰ ਦੇਖਦਿਆਂ ਵਾਰਾਣਸੀ ਰੈਫਰ ਕਰ ਦਿੱਤਾ ਗਿਆ ਪਰ ਲੜਕੀ ਦੀ ਜਾਨ ਨਾ ਬਚਾਈ ਜਾ ਸਕੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਪੁਲਸ ਨੇ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ ਤੇ ਆਸ-ਪਾਸ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ।
ਪਾਰਕ 'ਚ ਸੈਰ ਕਰਨ ਆਏ ਕਾਂਗਰਸੀ ਨੇਤਾ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰਾਂ ਨੇ ਬੈਟ ਨਾਲ ਵੀ ਕੀਤੀ ਕੁੱਟਮਾਰ
NEXT STORY