ਗੈਜੇਟ ਡੈਸਕ– ਹੋਰ ਸਮਾਰਟਫੋਨਜ਼ ਕੰਪਨੀਆਂ ਦੀ ਤਰ੍ਹਾਂ ਨੋਕੀਆ ਵੀ ਆਪਣੇ ਸਮਾਰਟਫੋਨਜ਼ ’ਤੇ ਡਿਸਕਾਊਂਟ ਦੇ ਰਹੀ ਹੈ। ਨੋਕੀਆ ਦੇ ਜਿਨ੍ਹਾਂ ਸਮਾਰਟਫੋਨਜ਼ ’ਤੇ ਡਿਸਕਾਊਂਟ ਮਿਲ ਰਿਹਾ ਹੈ ਉਨ੍ਹਾਂ ’ਚ ਹਾਲ ਹੀ ’ਚ ਆਇਆ ਨੋਕੀਆ 7.2, ਨੋਕੀਆ 6.2 ਅਤੇ ਨੋਕੀਆ 4.2 ਸਮਾਰਟਫੋਨ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨੋਕੀਆ 5.1 ਪਲੱਸ, ਨੋਕੀਆ 6.1 ਪਲੱਸ ਅਤੇ ਨੋਕੀਆ 7.1 ’ਤੇ ਵੀ ਭਾਰੀ ਛੋਟ ਮਿਲ ਰਹੀ ਹੈ। ਡਿਸਕਾਊਂਟ ’ਤੇ ਨੋਕੀਆ ਸਮਾਰਟਫੋਨ ਖਰੀਦਣ ਲਈ ਗਾਹਕ ਐਮਾਜ਼ੋਨ ਇੰਡੀਆ ’ਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੁਝ ਸਮਾਰਟਫੋਨਜ਼ ’ਤੇ ਫਲਿਪਕਾਰਟ ਵੀ ਡਿਸਕਾਊਂਟ ਦੇ ਰਹੀ ਹੈ।
ਨੋਕੀਆ 7.2 ’ਤੇ ਕਰੀਬ 3 ਹਜ਼ਾਰ ਰੁਪਏ ਦੀ ਛੋਟ
ਨੋਕੀਆ 7.2 ਸਮਾਰਟਫੋਨ ਦੇ 6 ਜੀ.ਬੀ. ਰੈਮ ਵੇਰੀਐਂਟ ’ਤੇ ਕਰੀਬ 3 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਸਮਾਰਟਫੋਨ ਨੂੰ ਐਮਾਜ਼ੋਨ ਤੋਂ 16,715 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਅਸਲੀ ਕੀਮਤ 19,599 ਰੁਪਏ ਹੈ। ਦੱਸ ਦੇਈਏ ਕਿ ਨੋਕੀਆ 7.2 ਦਾ ਖਾਸ ਫੀਚਰ ਇਸ ਵਿਚ ਦਿੱਤਾ ਗਿਆ 48 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ।
ਨੋਕੀਆ 6.2 ’ਤੇ 4200 ਰੁਪਏ ਦੀ ਛੋਟ
ਨੋਕੀਆ 6.2 ਨੂੰ 17,699 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਫਿਲਹਾਲ ਇਸ ਫੋਨ ਨੂੰ 13,440 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ ’ਚ 16 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ’ਚ 6.3 ਇੰਚ ਦੀ PureDisplay ਸਕਰੀਨ, ਸਨੈਪਡ੍ਰੈਗਨ 636 ਪ੍ਰੋਸੈਸਰ, 4 ਜੀ.ਬੀ. ਦੀ ਰੈਮ ਅਤੇ 64 ਜੀ.ਬੀ. ਦੀ ਸਟੋਰੇਜ ਮਿਲਦੀ ਹੈ।
ਨੋਕੀਆ 4.2 ’ਤੇ 4 ਹਜ਼ਾਰ ਦੀ ਛੋਟ
ਨੋਕੀਆ 4.2 ਸਮਾਰਟਫੋਨ ’ਤੇ 4 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਸਮਾਰਟਫੋਨ ਦੀ ਅਸਲੀ ਕੀਮਤ 10,990 ਰੁਪਏ ਹੈ, ਜਿਸ ਨੂੰ ਡਿਸਕਾਊਂਟ ਤੋਂ ਬਾਅਦ 6,975 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਫੋਨ ’ਚ ਸਨੈਪਡ੍ਰੈਗਨ 439 SoC ਪ੍ਰੋਸੈਸਰ, 3 ਜੀ.ਬੀ. ਰੈਮ, 32 ਜੀ.ਬੀ. ਸਟੋਰੇਜ ਮਿਲਦੀ ਹੈ। ਇਸ ਵਿਚ 13MP+2MP ਦਾ ਡਿਊਲ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
ਨੋਕੀਆ 7.1 ’ਤੇ 8700 ਰੁਪਏ ਤੋਂ ਜ਼ਿਆਦਾ ਦੀ ਛੋਟ
ਨੋਕੀਆ 7.1 ਕੰਪਨੀ ਦਾ ਕਾਫੀ ਮਸ਼ਹੂਰ ਡਿਵਾਈਸ ਹੈ, ਜਿਸ ਨੂੰ 19,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਡਿਸਕਾਊਂਟ ਤੋਂ ਬਾਅਦ ਇਸ ਫੋਨ ਨੂੰ 11,274 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ ’ਚ 4 ਜੀ.ਬੀ. ਰੈਮ, 64 ਜੀ.ਬੀ. ਦੀ ਸਟੋਰੇਜ, 12+5 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
Kia Seltos EV ਅਗਲੇ ਸਾਲ ਹੋ ਸਕਦੀ ਹੈ ਲਾਂਚ, ਜਾਣੋ ਡਿਟੇਲ
NEXT STORY