ਜਲੰਧਰ- ਸੈਮਸੰਗ ਗਲੈਕਸੀ ਐੱਸ 7 ਅਤੇ ਐੱਸ 7 ਐੱਜ ਯੂਜ਼ਰਸ ਲਈ ਐਂਡਰਾਇਡ ਦੇ ਨੂਗਾ ਵਰਜ਼ਨ ਦੇ ਬੀਟਾ ਅਪਡੇਟ ਨੂੰ ਪਿਛਲੇ ਮਹੀਨੇ ਪੇਸ਼ ਕੀਤਾ ਗਿਆ ਸੀ ਅਤੇ ਹੁਣ ਯੂਜ਼ਰਸ ਲਈ ਇਸ ਦੇ ਫਾਈਨਲ ਵਰਜ਼ਨ ਨੂੰ ਵੀ ਰੋਲ ਆਊਟ ਕਰ ਦਿੱਤਾ ਗਿਆ ਹੈ। ਗਲੈਕਸੀ ਐੱਸ 7 ਅਤੇ ਐੱਸ 7 ਐੱਜ ਯੂਜ਼ਰਸ ਲਈ ਨੂਗਾ ਵਰਜ਼ਨ ਨੂੰ ਓ.ਟੀ.ਏ. ਅਪਡੇਟ ਜਾਰੀ ਕੀਤਾ ਗਿਆ ਹੈ।
GSMArena ਦੀ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਅਨਲਾਕ ਗਲੈਕਸੀ ਐੱਸ 7 ਹੈਂਡਸੈੱਟ ਲਈ ਐਂਡਰਾਇਡ ਨੂਗਾ ਵਰਜ਼ਨ ਨੂੰ ਜਾਰੀ ਕੀਤਾ ਗਿਆ ਹੈ। ਜਿਨ੍ਹਾਂ ਹੈਂਡਸੈੱਟ ਲਈ ਨਵੇਂ ਵਰਜ਼ਨ ਨੂੰ ਪੇਸ਼ ਕੀਤਾ ਗਿਆ ਹੈ ਉਨ੍ਹਾਂ ਦਾ ਮਾਡਲ ਨੰਬਰ ਐੱਸ.ਐੱਮ.-ਜੀ930ਐੱਫ ਅਤੇ ਐੱਸ.ਐੱਮ.-ਜੀ935ਐੱਫ ਹੈ। ਇਸ ਮਾਡਲ ਨੰਬਰ ਵਾਲੇ ਹੈਂਡਸੈੱਟਸ ਨੂੰ ਜ਼ਿਆਦਾਤਰ ਯੂ.ਕੇ. 'ਚ ਵਰਤਿਆ ਜਾ ਰਿਹਾ ਹੈ।
ਇਸ ਅਪਡੇਟ ਦਾ ਸਾਈਜ਼ 1.2 ਤੋਂ 1.3 ਜੀ.ਬੀ. ਦਾ ਹੈ ਅਤੇ ਇਸ ਦਾ ਬਿਲਡ ਨੰਬਰ ਐਕਸ.ਐਕਸ.ਯੂ.1 ਡੀ.ਪੀ.ਐੱਲ.ਟੀ. ਹੈ। ਇਹ ਅਪਡੇਟ ਐਂਡਰਾਇਡ 7.0.1 'ਤੇ ਆਧਾਰਿਤ ਹੈ ਨਾ ਕਿ ਐਂਡਰਾਇਡ 7.1.1 ਵਰਜ਼ਨ ਜੋ ਕਿ ਲੇਟੈਸਟ ਵਰਜ਼ਨ ਹੈ।
ਐਪਲ ਮੈਕਬੁੱਕ ਏਅਰ ਖਰੀਦਣ ਦਾ ਠੀਕ ਮੌਕਾ, ਮਿਲ ਰਿਹਾ ਹੈ 32 ਫ਼ੀਸਦੀ ਦਾ ਡਿਸਕਾਊਂਟ
NEXT STORY