ਲੰਦਨ : ਹੁਣ ਤੁਸੀਂ ਬ੍ਰਹਿਮੰਡ ਦਾ ਆਪਣਾ ਇਕ ਛੋਟਾ ਮਾਡਲ ਬਣਾ ਸਕਦੇ ਹੋ ਕਿਉਂਕਿ ਵਿਗਿਆਨੀਆਂ ਨੇ ਬ੍ਰਹਿਮੰਡ ਦੀ ਸਭ ਤੋਂ ਪੁਰਾਣੇ ਪ੍ਰਕਾਸ਼ ਦਾ ਇਕ ਅਜਿਹਾ ਨਕਸ਼ਾ ਤਿਆਰ ਕੀਤਾ ਹੈ, ਜਿਸ ਦਾ ਥ੍ਰੀ ਡੀ ਪ੍ਰਿੰਟ ਕੱਢਿਆ ਜਾ ਸਕਦਾ ਹੈ। ਕਾਸਮਿਕ ਮਾਈਕ੍ਰੋਵੇਵ ਬੈਕਗ੍ਰਾਊਂਡ : ਸੀ. ਐੱਮ. ਬੀ : ਇਕ ਅਜਿਹਾ ਪੁੰਜ ਹੈ, ਜੋ ਬੇਹੱਦ ਸੂਖਮ ਤਰੰਗਾਂ 'ਮਾਈਕ੍ਰੋਵੇਵ' ਦੀ ਰੇਂਜ ਵਿਚ ਆਉਂਦਾ ਹੈ। ਇਹ ਬ੍ਰਹਿਮੰਡ ਦੇ ਸਭ ਤੋਂ ਪੁਰਾਣੇ ਪ੍ਰਕਾਸ਼ ਨੂੰ ਮਿਣਦੀ ਹੈ। ਸੀ. ਐੱਮ. ਬੀ. ਤੱਦ ਬਣਿਆ ਸੀ, ਜਦੋਂ ਬ੍ਰਹਿਮੰਡ ਸਿਰਫ਼ 3.8 ਲੱਖ ਸਾਲ ਪੁਰਾਨਾ ਸੀ। 13.8 ਅਰਬ ਸਾਲ ਦੇ ਇਤਹਾਸ ਵਾਲੇ ਬ੍ਰਹਿਮੰਡ ਲਈ ਇਹ ਬਹੁਤ ਸ਼ੁਰੂਆਤੀ ਦੌਰ ਸੀ। ਪਲਾਂਕ ਉਪਗ੍ਰਿਹ ਸੀ. ਐੱਮ. ਬੀ. ਦੇ ਹੁਣ ਤੱਕ ਦੇ ਸਭ ਤੋਂ ਫੈਲੇ ਨਕਸ਼ੇ ਬਣਾ ਰਿਹਾ ਹੈ, ਜੋ ਅੰਤਰਿਕਸ਼ ਯਾਤਰੀਆਂ ਨੂੰ ਸ਼ੁਰੂਆਤੀ ਬ੍ਰਹਿਮੰਡ ਦੇ ਬਾਰੇ 'ਚ ਅਤੇ ਇਸ ਦੇ ਅੰਦਰ ਬਣਨ ਵਾਲੇ ਤਾਰਾ ਮੰਡਲਾਂ ਵਰਗੀਆਂ ਸੰਰਚਨਾਵਾਂ ਦੇ ਬਾਰੇ ਵਿਚ ਦੱਸਦਾ ਹੈ। ਹਾਲਾਂਕਿ ਜ਼ਿਆਦਾ ਵਿਸਥਾਰਿਤ ਨਕਸ਼ਿਆਂ ਨੂੰ ਵੇਖਣਾ ਅਤੇ ਇਨ੍ਹਾਂ ਦਾ ਅਨਵੇਸ਼ਣ ਜ਼ਿਆਦਾ ਮੁਸ਼ਕਲ ਹੈ। ਇੰਪੀਰਿਅਲ ਕਾਲਜ ਲੰਦਨ ਦੇ ਡੇਵ ਕਲੀਮੇਂਟਸ ਸਮੇਤ ਕਈ ਖੋਜਕਾਰਾਂ ਨੇ ਸੀ. ਐੱਮ. ਬੀ. ਦੀ ਥ੍ਰੀ ਡੀ ਪ੍ਰਿੰਟਿੰਗ ਦੀ ਯੋਜਨਾ ਬਣਾਈ ਸੀ। ਕਲੀਮੇਂਟਸ ਨੇ ਕਿਹਾ, ''ਸੀ. ਐੱਮ. ਬੀ. ਨੂੰ ਇਕ ਥ੍ਰੀ ਡੀ ਮਾਡਲ ਦੇ ਰੂਪ ਵਿਚ ਪੇਸ਼ ਕਰ ਰਹੇ ਹਨ। ਇਸ ਨੂੰ ਸਿਰਫ ਦੇਖਣ ਦੀ ਬਜਾਏ ਹੱਥ ਵਿਚ ਫੜਿਆ ਵੀ ਜਾ ਸਕਦਾ ਹੈ। ਇਸ ਵਿਚ ਪੜ੍ਹਾਉਣਾ ਅਤੇ ਵਿਸਥਾਰਿਤ ਕੰਮ ਨਾਲ ਜੁੜੇ ਕਈ ਲਾਭਾਂ ਦੀਆਂ ਸੰਭਾਵਨਾਵਾਂ ਹਨ। ਇਹ ਸਟੱਡੀ ਯੂਰੋਪੀ ਜਨਰਲ ਆਫ ਫਿਜ਼ਿਕਸ ਵਿਚ ਪ੍ਰਕਾਸ਼ਿਤ ਹੋਇਆ ਹੈ।
Good News: ਮਾਈਕ੍ਰੋਸਾਫਟ ਸਰਫੇਸ ਪ੍ਰੋ 4 'ਤੇ ਮਿਲ ਰਹੀ ਹੈ ਭਾਰੀ ਛੋਟ
NEXT STORY