ਜਲੰਧਰ- ਜੇਕਰ ਤੁਸੀਂ ਮਾਈਕ੍ਰੋਸਾਫਟ ਦੇ ਹਾਈਬ੍ਰਿਡ ਡਿਵਾਈਸ ਸਰਫੇਸ ਪ੍ਰੋ 4 ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿ ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਆਪਣੇ ਸਰਫੇਸ ਪ੍ਰੋ 4 ਡਿਵਾਈਸ 'ਤੇ 150 ਡਾਲਰ (ਕਰੀਬ 10,000 ਰੁਪਏ) ਦਾ ਡਿਸਕਾਊਂਟ ਦੇ ਰਹੀ ਹੈ। 6th gen ਇੰਟੈਲ ਕੋਰ m3, 128ਜੀ.ਬੀ. ਐੱਸ.ਐੱਸ.ਡੀ. ਅਤੇ 4ਜੀ.ਬੀ. ਰੈਮ ਵਾਲੇ ਇਸ ਟੈਬਲੇਟ ਨੂੰ ਹੁਣ ਤੁਸੀਂ 749 ਡਾਲਰ (ਕਰੀਬ 50,000 ਰੁਪਏ) 'ਚ ਖਰੀਦ ਸਕਦੇ ਹੋ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਵਿੰਡੋਜ਼ 10 ਆਪਰੇਟਿੰਗ ਸਿਸਟਮ 'ਤੇ ਆਧਾਰਿਤ ਇਸ ਡਿਵਾਈਸ 'ਚ 12.3-ਇੰਚ ਦੀ ਸਕ੍ਰੀਨ ਦਿੱਤੀ ਗਈ ਹੈ ਅਤੇ ਇਸ ਦਾ ਡਿਸਪਲੇ ਰੈਜ਼ੋਲਿਊਸ਼ਨ 267 ਪੀ.ਪੀ.ਆਈ. ਹੈ। ਇਸ ਵਿਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਮਾਈਕ੍ਰੋਸਾਫਟ ਸਰਫੇਸ ਪ੍ਰੋ 4 'ਚ ਯੂ.ਐੱਸ.ਬੀ. 3.0 ਸਪੋਰਟ ਹੈ। ਇਸ ਦੇ ਨਾਲ ਹੀ 4ਕੇ ਡਿਸਪਲੇ ਸਪੋਰਟ ਵੀ ਮਿਲੇਗੀ। ਵੱਡੀ ਸਕ੍ਰੀਨ ਦੇ ਬਾਵਜੂਦ ਇਹ ਦੇਖਣ 'ਚ ਪਤਲਾ ਹੈ ਅਤੇ ਇਸ਼ ਦੀ ਮੋਟਾਈ ਸਿਰਫ 8.4 ਐੱਮ.ਐੱਮ. ਹੈ। ਇਸ ਵਿਚ ਸਰਫੇਸ਼ ਕੀ-ਪੈਡ ਦੇ ਨਾਲ ਟੱਚ ਸਕ੍ਰੀਨ ਸਪੋਰਟ ਵੀ ਹੈ। ਇਹ 5 ਫਿੰਗਰਟੱਚ ਸਪੋਰਟ ਕਰਨ 'ਚ ਸਮਰਥ ਹੈ। ਇਸ ਤੋਂ ਇਲਾਵਾ ਸਰਫੇਸ਼ ਪ੍ਰੋ 4 'ਚ ਸਟਾਈਲਸ ਵੀ ਦਿੱਤਾ ਗਿਆ ਹੈ।
ਬਿਹਤਰੀਨ ਇੰਜਣ ਤੇ ਨਵੀਂ ਟੈਕਨਾਲੋਜੀ ਨਾਲ ਲੈਸ ਹੋਵੇਗੀ ਮਰਸੀਡੀਜ਼ ਦੀ S-class
NEXT STORY