ਲੰਡਨ— ਅਜੇ ਤੱਕ ਕਿਸੇ ਦੂਜੇ ਵਿਅਕਤੀ ਦੀ ਹੈਂਡਰਾਈਟਿੰਗ ਨੂੰ ਕਾਪੀ ਕਰਨਾ ਕਾਫੀ ਮੁਸ਼ਕਲ ਕੰਮ ਹੁੰਦਾ ਸੀ ਪਰ ਇਕ ਨਵੇਂ ਸਾਫਟਵੇਅਰ ਨਾਲ ਇਹ ਕੰਮ ਵੀ ਆਸਾਨ ਹੋ ਜਾਵੇਗਾ। ਬ੍ਰਿਟੇਨ ਦੇ ਖੋਜਕਾਰਾਂ ਨੇ ਅਜਿਹਾ ਸਾਫਟਵੇਅਰ ਬਣਾਇਆ ਹੈ ਜੋ ਹੱਥ ਦੀ ਲਿਖਾਈ ਦਾ ਵਿਸ਼ਲੇਸ਼ਣ ਕਰਕੇ ਕਿਸੇ ਵੀ ਵਿਅਕਤੀ ਦੀ ਹੈਂਡਰਾਈਟਿੰਗ (ਲਿਖਾਈ) ਦੀ ਨਕਲ ਕਰ ਸਕੇਗਾ।
ਯੂਨੀਵਰਸਿਟੀ ਕਾਲਜ ਲੰਡਨ (ਯੂ.ਸੀ.ਐੱਲ.) ਦੇ ਮਾਹਿਰਾਂ ਵੱਲੋਂ ਤਿਆਰ ਕੀਤੇ ਗਏ ਇਸ ਸਾਫਟਵੇਅਰ ਦਾ ਨਾਂ 'ਮਾਈ ਟੈਕਸਟ ਇਨ ਯੋਹ ਹੈਂਡਰਾਈਟਿਗ' ਹੈ। ਮਾਹਿਰਾਂ ਦੀ ਮੰਨੀਏ ਤਾਂ ਇਸ ਸਾਫਟਵੇਅਰ ਦੀ ਮਦਦ ਨਾਲ ਕਿਸੇ ਵੀ ਵਿਅਕਤੀ ਦੀ ਲਿਖਾਈ ਨੂੰ ਤਕਰੀਬਨ ਉਸੇ ਤਰ੍ਹਾਂ ਕਾਪੀ ਕੀਤਾ ਜਾ ਸਕਦਾ ਹੈ।
ਹਾਲਾਂਕਿ ਇਹ ਸਾਫਟਵੇਅਰ ਮਦਦਗਾਰ ਤਾਂ ਹੋ ਸਕਦਾ ਹੈ ਪਰ ਇਸ ਨਾਲ ਦਸਤਾਵੇਜ਼ਾਂ ਦੇ ਫਰਜ਼ੀਵਾੜੇ ਦੀ ਆਸ਼ੰਕਾ ਵੀ ਜਤਾਈ ਗਈ ਹੈ। ਹਾਲਾਂਕਿ ਸਾਫਟਵੇਅਰ ਤਿਆਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਦਿਸ਼ਾ 'ਚ ਵੀ ਸਾਫਟਵੇਅਰ ਪ੍ਰੋਗਰਾਮ ਦਾ ਪ੍ਰੀਖਣ ਕੀਤਾ ਜਾ ਚੁੱਕਾ ਹੈ। ਇਹ ਸਹੀ ਅਤੇ ਗਲਤ ਹੈਂਡਰਾਈਟਿੰਗ ਦੀ ਪਛਾਣ ਕਰਨ 'ਚ ਸਮਰੱਥ ਹੈ।
ਗੂਗਲ Duo ਵੀਡੀਓ ਕਾਲਿੰਗ ਐਪ ਤੋਂ ਜਲਦ ਹੀ ਵਾਇਸ ਕਾਲ ਕਰਨਾ ਹੋਵੇਗਾ ਸੰਭਵ
NEXT STORY