ਜਲੰਧਰ-ਇਮੋਜੀ ਨੂੰ ਟੈਕਸਟ ਦੇ ਨਾਲ ਭੇਜ ਕੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਵਾਲੇ ਯੂਜ਼ਰਜ਼ ਲਈ ਹੁਣ ਮੋਜ਼ਿਲਾ ਕੁੱਝ ਖਾਸ ਲੈ ਕੇ ਆਈ ਹੈ। ਹਾਲਾਂਕਿ ਇਮੋਜੀ ਸਿਰਫ ਤੁਹਾਡੇ ਇਮੋਸ਼ਨਜ਼ ਨੂੰ ਹੀ ਦਰਸਾਉਂਦੀ ਰਹੀ ਹੈ ਪਰ ਹੁਣ ਇਹ ਇਮੋਜੀ ਤੁਹਾਡੇ ਮੈਸੇਜ ਨੂੰ ਸੀਕਰੇਟ ਵੀ ਰੱਖਣਗੀਆਂ। ਮੋਜ਼ਿਲਾ ਦੇ ਵੈੱਬ ਬਰਾਊਜ਼ਰ ਤੋਂ ਹੁਣ ਤੁਸੀਂ ਬਿਨਾਂ ਕਿਸੇ ਡਰ ਕੋਈ ਵੀ ਮੈਸੇਜ ਭੇਜ ਸਕਦੇ ਹੋ ਜਿਸ ਨੂੰ ਕੋਈ ਦੂਸਰਾ ਯੂਜ਼ਰ ਨਹੀਂ ਪੜ੍ਹ ਸਕਦਾ। ਇਸ ਸਰਵਿਸ ਨੂੰ ਕੋਡਇਮੋਜੀ ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਦੀ ਵਰਤੋਂ ਕਰਨਾ ਬੇਹੱਦ ਆਸਾਨ ਹੈ। ਇਸ ਲਈ ਤੁਸੀਂ ਕੋਡਇਮੋਜੀ ਵੈੱਬਸਾਈਟ 'ਤੇ ਜਾਓ ਅਤੇ ਕੋਈ ਵੀ 120 ਕਰੈਕਟਰਜ਼ ਜਾਂ ਇਸ ਤੋਂ ਘੱਟ ਕਰੈਕਟਰਜ਼ ਦਾ ਮੈਸੇਜ ਟਾਈਪ ਕਰੋ। ਇਸ ਤੋਂ ਬਾਅਦ ਆਪਣੇ ਮੈਸੇਜ ਦੇ ਕਿਸੇ ਕਰੈਕਟਰ ਨਾਲ ਮਿਲਦੀ-ਜੁਲਦੀ ਇਮੋਜੀ ਨੂੰ ਸਲੈਕਟ ਕਰੋ ਅਤੇ ਬਾਕੀ ਕਰੈਕਟਰਜ਼ ਨੂੰ ਕੋਡਇਮੋਜੀ ਆਪਣੇ ਆਪ ਬਦਲ ਦਵੇਗੀ।
ਮੋਜ਼ਿਲਾ ਦਾ ਕਹਿਣਾ ਹੈ ਕਿ ਕੋਡਇਮੋਜੀ ਦੀ ਮਦਦ ਨਾਲ ਲੋਕ ਇਨਕ੍ਰਿਪਸ਼ਨ ਟੈਕਨਾਲੋਜੀ ਨੂੰ ਸਮਝ ਸਕਣਗੇ। ਜਦੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਲੱਗੇਗਾ ਕਿ ਇਨਕ੍ਰਿਪਸ਼ਨ ਕਿਵੇਂ ਕੰਮ ਕਰਦੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ। ਮੋਜ਼ਿਲਾ ਦੇ ਐਗਜ਼ੀਕਿਊਟਿਵ ਡਾਇਰੈਕਟਰ ਮਾਰਕ ਸੁਰਮਨ ਦਾ ਕਹਿਣਾ ਹੈ ਕਿ ਦੁਨੀਆ ਭਰ ਦੀਆਂ ਸਰਕਾਰਾਂ ਟੈਕਨਾਲੋਜੀ ਦੀ ਵਰਤੋਂ 'ਤੇ ਆਪਣਾ ਸ਼ਿਕੰਜਾ ਕੱਸਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਉਮੀਦ ਹੈ ਕਿ ਇਸ ਕੋਡਇਮੋਜੀ ਦੀ ਵਰਤੋਂ ਨਾਲ ਇਨਕ੍ਰਿਪਸ਼ਨ ਨੂੰ ਲੈ ਕੇ ਲੋਕਾਂ ਵੱਲੋਂ ਵਧੀਆ ਰਿਸਪਾਂਸ ਮਿਲੇਗਾ।
ਐੱਚ. ਟੀ. ਸੀ. ਤੋਂ ਅਲੱਗ ਹੋਣ ਜਾ ਰਿਹੈ Vive VR
NEXT STORY