ਜਲੰਧਰ : ਆਈਫੋਨ 7 ਅਤੇ 7 ਪਲੱਸ ਪਹਿਲਾ ਅਜਿਹੇ ਸਮਾਰਟਫੋਨ ਨਹੀਂ ਹੈ ਜਿਸ ਵਿਚ 3.5 ਐੱਮ. ਐੱਮ. ਹੈੱਡਫੋਨ ਜੈਕ ਨਹੀਂ ਹੈ। ਹੁਣ ਇਕ ਹੋਰ ਮਸ਼ਹੂਰ ਸਮਾਰਟਫੋਨ ਕੰਪਨੀ ਆਪਣੇ ਫੋਨ ਵਿਚ 3.5 ਐੱਮ. ਐੱਮ. ਹੈੱਡਫੋਨ ਜੈਕ ਕੱਢਣ ਦੀ ਤਿਆਰੀ ਵਿਚ ਹੈ। ਟੈੱਕ ਲਾਈਨ ਇਵਾਨ ਬਲਾਸ ਨੇ ਐੱਚ. ਟੀ. ਸੀ. ਨੇ ਅਪਕਮਿੰਗ ਸਮਾਰਟਫੋਨ ਐੱਚ. ਟੀ. ਸੀ. ਬੋਲਟ ਦੀ ਫੋਟੋ ਟਵੀਟ ਕੀਤੀ ਹੈ ਅਤੇ ਇਸ ਵਿਚ 3.5 ਐੱਮ. ਐੱਮ. ਹੈੱਡਫੋਨ ਜੈਕ ਨਹੀਂ ਹੋਵੇਗਾ। ਐੱਚ. ਟੀ. ਸੀ. ਦੇ ਇਸ ਸਮਾਰਟਫੋਨ ਦਾ ਕੋਡ ਨੇਮ ਐੱਚ. ਟੀ. ਲਈ. ਬੋਲਟ ਹੈ ਅਤੇ ਇਹ ਕੰਪਨੀ ਦੇ ਫਲੈਗਸ਼ਿਪ ਸਮਾਰਟਫੋਨ ਵਰਗਾ ਹੈ ਜਿਸ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਲਾਂਚ ਕੀਤਾ ਗਿਆ ਹੈ। ਐੱਚ. ਟੀ. ਸੀ. 10 'ਚ ਯੂ. ਐੱਸ. ਬੀ. ਟਾਈਪ-ਸੀ ਚਾਰਜਿੰਗ ਥੱਲੇ ਦੀ ਤਰਫ ਅਤੇ ਹੈੱਡਫੋਨ ਜੈਕ 'ਤੇ ਦੀ ਤਰਫ ਦਿੱਤਾ ਗਿਆ ਹੈ। ਇਵਾਨ ਬਲਾਸ ਦੀ ਤਸਵੀਰ ਵਿਚ ਕਿਤੇ ਵੀ ਹੈੱਡਫੋਨ ਜੈਕ ਨਹੀਂ ਵਖਾਇਆ ਗਿਆ ਹੈ। ਐਂਡ੍ਰਾਇਡ ਸਮਾਰਟਫੋਂਸ ਵਿਚ ਹੈੱਡਫੋਨ ਜੈਕ ਦਾ ਨਾ ਹੋਣਾ ਅਜੀਬ ਹੈ ਅਤੇ ਦੂਜੇ ਪਾਸੇ ਚਾਰਜਿੰਗ ਪੋਰਟ ਯੂ. ਐੱਸ. ਬੀ. ਟਾਈਪ-ਸੀ ਦੇ ਰੂਪ ਵਿਚ ਪੇਸ਼ ਕੀਤਾ ਜਾਣਾ ਗਲਤ ਸਾਬਤ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਲਾਈਟਨਿੰਗ ਪੋਰਟ ਦੀ ਜਗ੍ਹਾ ਯੂ. ਐੱਸ. ਬੀ. ਟਾਈਪ-ਸੀ ਪੋਰਟ ਬੇਹੱਦ ਘੱਟ ਸਮਾਰਟਫੋਂਸ ਵਿਚ ਹਨ ।
ਐਂਗ੍ਰੀ ਬਰਡ ਤੋਂ ਬਾਅਦ ਹੁਣ ਇਸ ਮਸ਼ਹੂਰ ਮੋਬਾਇਲ ਗੋਮ 'ਤੇ ਬਣੇਗੀ ਫਿਲਮ
NEXT STORY