ਜਲੰਧਰ : ਸੁਪਰ ਮਾਰੀਓ ਰਨ ਨੂੰ 15 ਦਸੰਬਰ ਤੋਂ ਪਹਿਲਾਂ ਨਹੀਂ ਲਾਂਚ ਕੀਤਾ ਜਾਵੇਗਾ ਪਰ ਜੇਕਰ ਤੁਸੀਂ ਇਸ ਗੇਮ ਨੂੰ ਹੁਣੇ ਖੇਡਣਾ ਚਾਹੁੰਦੇ ਹਨ ਤਾਂ ਅਜਿਹਾ ਹੋ ਸਕਦਾ ਹੈ। ਜੇਕਰ ਤੁਹਾਡੇ ਕੋਲ ਆਈਫੋਨ ਹੈ ਤਾਂ ਐਪ ਸਟੋਰ 'ਚ ਜਾ ਕੇ ਇਸ ਨੂੰ ਖੇਡ ਸਕਦੇ ਹੋ। ਸੁਪਰ ਮਾਰੀਓ ਰਨ ਕੇਵਲ ਆਈ. ਓ. ਐੱਸ. ਡਿਵਾਈਸਿਜ਼ ਲਈ ਉਪਲੱਬਧ ਹੈ। ਹਾਲਾਂਕਿ ਅਜੇ ਇਹ ਡੈਮੋ ਵਰਜਨ ਦੇ ਰੂਪ 'ਚ ਉਪਲੱਬਧ ਹੈ।
ਡੈਮੋ ਵਰਜਨ 'ਚ 3 'ਚੋਂ ਇਕ ਮੋਡ ਜਿਸ ਦਾ ਨਾਮ ਵਰਲਡ ਟੂਰ ਹੈ, ਨੂੰ ਲਾਂਚ ਤੋਂ ਪਹਿਲਾਂ ਖੇਡ ਸਕਦੇ ਹੋ। ਇਸ ਮੋਡ 'ਚ 3 ਲੈਵਲਸ ਦੀ ਪੇਸ਼ਕਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੁਪਰ ਮਾਰੀਓ ਰਨ ਇਕ ਸਾਇਡ ਸਕਰੋਲਿੰਗ, ਆਟੋ ਰਨਰ ਪਲੇਟਫਾਰਮ ਆਧਾਰਿਤ ਵੀਡੀਓ ਗੇਮ ਹੈ ਜਿਸ ਨੂੰ ਨਾਇਟੇਂਡੋ ਦੁਆਰਾ ਬਣਾਇਆ ਗਿਆ ਹੈ। ਇਹ ਗੇਮ ਅਂਡ੍ਰਾਇਡ ਅਤੇ ਆਈ. ਓ. ਐੱਸ. ਡਿਵਾਈਸਿਸ ਲਈ ਉਪਲੱਬਧ ਹੋਵੇਗੀ। ਜਿਥੇ 15 ਦਸੰਬਰ ਨੂੰ ਆਈ. ਓ. ਐੱਸ. ਡਿਵਾਈਸਿਸ ਲਈ ਇਸ ਐਪ ਨੂੰ ਲਾਂਚ ਕੀਤਾ ਜਾਵੇਗਾ, ਉਥੇ ਹੀ ਸਾਲ 2017 'ਚ ਐਂਡ੍ਰਾਇਡ ਪਲੇਟਫਾਰਮ 'ਤੇ ਉਤਾਰਿਆ ਜਾਵੇਗਾ।
Galaxy S7 ਅਤੇ S7 edge 'ਚ ਦੇਖਣ ਨੂੰ ਮਿਲੇਗਾ 7.1 ਨਾਗਟ ਵਰਜ਼ਨ
NEXT STORY