ਨਵੀਂ ਦਿੱਲੀ : ਜੇ ਤੁਸੀਂ ਇਨ੍ਹੀਂ ਦਿਨੀਂ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਖਬਰ ਤੁਹਾਡੇ ਨਾਲ ਖ਼ਾਸ ਹੋ ਸਕਦੀ ਹੈ। ਸੈਮਸੰਗ ਦੇ ਗਲੈਕਸੀ ਏ 21 ਐਸ ਦੀਆਂ ਕੀਮਤ ਘਟਾ ਦਿੱਤੀ ਗਈ ਗਿਆ ਹੈ, ਹਾਲਾਂਕਿ ਕੰਪਨੀ ਨੇ ਹਾਲੇ ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ। ਦੂਜੇ ਪਾਸੇ ਇਸ ਨੂੰ ਘੱਟ ਕੀਮਤ ਦੇ ਨਾਲ ਆਨਲਾਈਨ ਸ਼ਾਪਿੰਗ ਸਾਈਟਾਂ ਫਲਿੱਪਕਾਰਟ ਅਤੇ ਐਮਾਜ਼ੋਨ 'ਤੇ ਲਿਸਟ ਕੀਤਾ ਗਿਆ ਹੈ। ਕਟੌਤੀ ਤੋਂ ਬਾਅਦ ਤੁਸੀਂ ਗਲੈਕਸੀ ਏ 21 ਐੱਸ ਦੇ ਵੇਰੀਐਂਟ ਨੂੰ 4 ਜੀ.ਬੀ. ਰੈਮ + 64 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ 13,999 ਰੁਪਏ 'ਚ ਖਰੀਦ ਸਕਦੇ ਹੋ, ਜਦੋਂ ਕਿ 6 ਜੀ.ਬੀ. ਰੈਮ + 64 ਜੀਬੀ ਇੰਟਰਨਲ ਸਟੋਰੇਜ ਦੇ ਵੇਰੀਐਂਟ ਦੀ ਕੀਮਤ ਹੁਣ 14,999 ਰੁਪਏ ਹੈ।
ਇਹ ਵੀ ਪੜ੍ਹੋ : ਹੁੰਡਈ ਮੋਟਰ ਨੇ ਭਾਰਤ ਵਿਚ ਪੂਰੇ ਕੀਤੇ 25 ਸਾਲ, ਕੰਪਨੀ ਦੇ ਇਨ੍ਹਾਂ ਮਾਡਲਾਂ ਦੀ ਅਜੇ ਵੀ ਹੈ ਭਾਰੀ ਮੰਗ
ਕੰਪਨੀ ਦੀ ਅਧਿਕਾਰਕ ਵੈਬਸਾਈਟ Samsung.Com 'ਤੇ ਅਜੇ ਵੀ ਇਹ ਸਮਾਰਟਫੋਨ ਪੁਰਾਣੀ ਕੀਮਤ ਦੇ ਨਾਲ ਲਿਸਟ ਹੈ। ਇਸ ਦੀ ਪੁਰਾਣੀ ਕੀਮਤ 14,999 ਰੁਪਏ ਅਤੇ 16,499 ਰੁਪਏ ਹੈ।
Samsung Galaxy A21s ਦੀਆਂ ਵਿਸ਼ੇਸ਼ਤਾਵਾਂ:
ਡਿਸਪਲੇਅ 6.5 ਇੰਚ ਦੀ AMOLED ਇਨਫਿਨਿਟੀ-O
ਪ੍ਰੋਸੈਸਰ ਆਕਟਾ-ਕੋਰ ਐਕਸਿਨੋਸ 850
ਰੈਮ 4 ਜੀ.ਬੀ. / 6 ਜੀ.ਬੀ.
ਅੰਦਰੂਨੀ ਸਟੋਰੇਜ 64 ਜੀ.ਬੀ.
ਆਪਰੇਟਿੰਗ ਸਿਸਟਮ ਐਂਡਰਾਇਡ 10 'ਤੇ ਅਧਾਰਤ OneUI
ਕਵਾਡ ਰੀਅਰ ਕੈਮਰਾ ਸੈੱਟਅਪ 48 ਐਮ.ਪੀ. (ਪ੍ਰਾਇਮਰੀ ਲੈਂਜ਼) + 8 ਐਮ.ਪੀ. (ਅਲਟਰਾ ਵਾਈਡ ਸੈਂਸਰ) + 2 ਐਮ.ਪੀ. (ਡੈਪਥ ਸੈਂਸਰ) + 2 ਐਮ.ਪੀ. (ਮੈਕਰੋ ਸੈਂਸਰ)
ਫਰੰਟ ਕੈਮਰਾ 13 ਐਮ ਪੀ
ਬੈਟਰੀ 5,000mAh
ਕਨੈਕਟੀਵਿਟੀ 4 ਜੀ, ਬਲੂਟੁੱਥ 5.0, WiFi 802.11, GPS ਅਤੇ USB ਪੋਰਟ ਟਾਈਪ-ਸੀ
ਖ਼ਾਸ ਫ਼ੀਚਰ 15W ਫਾਸਟ ਚਾਰਜਿੰਗ
ਇਹ ਵੀ ਪੜ੍ਹੋ : ਮੋਟੋਰੋਲਾ ਨੇ ਭਾਰਤ 'ਚ ਲਾਂਚ ਕੀਤਾ ਸਸਤਾ ਸਮਾਰਟਫੋਨ, ਜਾਣੋ ਕੀਮਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁੰਡਈ ਮੋਟਰ ਨੇ ਭਾਰਤ ਵਿਚ ਪੂਰੇ ਕੀਤੇ 25 ਸਾਲ, ਕੰਪਨੀ ਦੇ ਇਨ੍ਹਾਂ ਮਾਡਲਾਂ ਦੀ ਅਜੇ ਵੀ ਹੈ ਭਾਰੀ ਮੰਗ
NEXT STORY