ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਜ਼ੈੱਡ. ਟੀ. ਈ. ਅੱਜ ਭਾਰਤ 'ਚ ਨੂਬੀਆ ਬ੍ਰਾਂਡ ਦਾ ਨਵਾਂ ਸਮਾਰਟਫੋਨ ਨੂਬੀਆ N1 Lite ਲਾਂਚ ਕਰੇਗੀ। ਕੰਪਨੀ ਨੇ ਹਾਲ ਹੀ 'ਚ ਨੂਬੀਆ M2 Lite ਸਮਾਰਟਫੋਨ ਨੂੰ ਭਾਰਤੀ ਮਾਰਕੀਟ 'ਚ ਪੇਸ਼ ਕਰੇਗੀ। ਇਸ ਸਮਾਰਟਫੋਨ ਨੂੰ ਇਸ ਤੋਂ ਪਹਿਲਾ MWC 2017 'ਚ ਪੇਸ਼ ਕੀਤਾ ਗਿਆ ਸੀ।
ਕੰਪਨੀ ਵੱਲੋਂ ਜਾਰੀ ਕੀਤੇ ਗਏ ਟੀਜ਼ਰ 'ਚ ਫੋਨ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਅੱਜ N1 Lite ਨੂੰ ਪੇਸ਼ ਕਰੇਗੀ। ਕੰਪਨੀ ਵੱਲੋਂ ਜਾਰੀ ਕੀਤੇ ਗਏ ਟੀਜ਼ਰ ਦਾ ਜੋ ਪੋਸਟਰ ਹੈ ਉਹ ਬਿਲਕੁਲ ਨੂਬੀਆ N1 Lite ਸਮਾਰਟਫੋਨ ਦੀ ਤਰ੍ਹਾਂ ਹੀ ਹੈ।
ਜੇਕਰ ਗੱਲ ਕਰੀਏ ਨੂਬੀਆ ਐੱਨ1 ਲਾਈਟ ਦੀ ਸਪੈਸੀਫਿਕੇਸ਼ਨ ਦੀ ਤਾਂ ਇਸ 'ਚ 5.5 ਇੰਚ ਐੱਚ. ਡੀ. 2.5ਡੀ ਕਵਰਡ ਡਿਸਪਲੇ ਦਿੱਤਾ ਗਿਆ ਹੈ। ਜਿਸ ਦਾ ਸਕਰੀਨ ਰੈਜ਼ੋਲਿਊਸ਼ਨ (720x1280) ਪਿਕਸਲ ਹੈ। ਇਹ ਸਮਾਰਟਫੋਨ 1.5 ਗੀਗਾਹਟਰਜ਼ ਕਵਾਡ-ਕੋਰ ਮੀਡੀਆਟੇਕ ਐੱਮ. ਟੀ6737 ਪ੍ਰੋਸੈਸਰ 'ਤੇ ਆਧਾਰਿਤ ਹੈ। ਇਹ ਸਮਾਰਟਫੋਨ 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਨਾਲ ਆਵੇਗਾ। ਇਸ ਨਾਲ ਹੀ ਯੂਜ਼ਰਸ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਇਸ ਦੀ ਸਟੋਰੇਜ ਨੂੰ 32 ਜੀ. ਬੀ. ਤੱਕ ਵਧਾ ਸਕਦੇ ਹਨ। ਇਸ ਨਾਲ ਹੀ ਇਸ ਸਮਾਰਟਫੋਨ 'ਚ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸਕੈਨਰ ਮੌਜੂਦ ਹੈ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਨੂਬੀਆ ਐੱਨ 1 ਲਾਈਟ 'ਚ f/2.2 ਅਤੇ ਡਿਊਲ ਐੱਲ. ਈ. ਡੀ. ਫਲੈਸ਼ ਨਾਲ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ ਐੱਲ. ਈ. ਡੀ. ਫਲੈਸ਼ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਹ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਪਾਵਰ ਬੈਕਅੱਪ ਲਈ ਇਸ 'ਚ 3,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਕਵਾਲਕਮ ਕਵਿੱਕ ਚਾਰਜ 3.0 ਟੈਕਨਾਲੋਜੀ ਦਿੱਤੀ ਗਈ ਹੈ। ਕਨੈਕਟੀਵਿਟੀ ਆਪਸ਼ਨ ਤੌਰ 'ਤੇ ਇਸ 'ਚ 4G LTE, VoLTE, ਵਾਈ-ਫਾਈ 802.11ac, ਬਲੂਟੁਥ 4.1 ਅਤੇ ਜੀ. ਪੀ. ਐੱਸ. ਵਰਗੇ ਫੀਚਰ ਦਿੱਤੇ ਗਏ ਹਨ। ਫਿਲਹਾਲ ਇਸ ਸਮਾਰਟਫੋਨ ਨੂੰ ਯੂਰਪ ਦੇ ਕੁਝ ਹਿੱਸਿਆਂ 'ਚ ਮਾਰਚ 'ਚ ਲਾਂਚ ਕੀਤਾ ਜਾਵੇਗਾ। ਜਿਸ ਤੋਂ ਬਾਅਦ ਇਸ ਨੂੰ ਭਾਰਤ 'ਚ ਪੇਸ਼ ਕੀਤਾ ਜਾ ਸਕਦਾ ਹੈ।
Paytm 'ਚ ਹੋਵੇਗਾ 23 ਮਈ ਨੂੰ ਇਹ ਵੱਡਾ ਬਦਲਾਅ
NEXT STORY