ਆਟੋ ਡੈਸਕ- ਓਲਾ ਦੇ ਇਲੈਕਟ੍ਰਿਕ ਸਕੂਟਰਾਂ ਦੀ ਭਾਰਤੀ ਬਾਜ਼ਾਰ 'ਚ ਕਾਫੀ ਚੰਗੀ ਵਿਕਰੀ ਹੋ ਰਹੀ ਹੈ। ਇਸਦੇ ਨਾਲ ਹੀ ਕੰਪਨੀ ਦੇਸ਼ 'ਚ ਆਪਣਾ ਵਿਸਤਾਰ ਵੀ ਕਰ ਰਹੀ ਹੈ। ਹਾਲ ਹੀ 'ਚ ਓਲਾ ਨੇ ਨਵਾਂ ਐਕਸਪੀਰੀਅੰਸ ਸੈਂਸਟਰ ਖੋਲ੍ਹਿਆ ਹੈ। ਇਹ ਕੰਪਨੀ ਦਾ 500ਵਾਂ ਐਕਸਪੀਰੀਅੰਸ ਸੈਂਟਰ ਹੈ।
ਓਲਾ ਇਲੈਕਟ੍ਰਿਕ ਨੇ ਜੰਮੂ ਅਤੇ ਸ਼੍ਰੀਨਗਰ 'ਚ ਨਵਾਂ ਐਕਸਪੀਰੀਅੰਸ ਸੈਂਟਰ ਖੋਲ੍ਹਿਆ ਹੈ। ਇਸਦੇ ਨਾਲ ਹੀ ਓਲਾ ਦੇਸ਼ ਦੀ ਸਭ ਤੋਂ ਵੱਡੀ ਡਾਇਰੈਕਟ-ਟੂ-ਕੰਜ਼ਿਊਮਰ (D2C) ਆਟੋਮੋਬਾਈਲ ਕੰਪਨੀ ਬਣ ਗਈ ਹੈ। ਓਲਾ ਦੇਸ਼ ਦੇ 98 ਫੀਸਦੀ ਬਾਜ਼ਾਰ 'ਚ ਪਹੁੰਚ ਰੱਖਦੀ ਹੈ। ਓਲਾ ਦੇ ਮੌਜੂਦਾ ਸਮੇਂ 'ਚ ਦੇਸ਼ ਦੇ 300 ਸ਼ਹਿਰਾਂ 'ਚ ਆਪਣੇ ਐਕਸਪੀਰੀਅੰਸ ਸੈਂਟਰ ਹਨ। ਅਗਸਤ 2023 ਤਕ ਕੰਪਨੀ ਦਾ 1000 ਐਕਸਪੀਰੀਅੰਸ ਸੈਂਟਰ ਖੋਲ੍ਹਣ ਦਾ ਟੀਚਾ ਹੈ। ਇਨ੍ਹਾਂ ਸੈਂਟਰਾਂ 'ਤੇ ਗਾਹਕ ਵਾਹਨਾਂ ਦੀ ਜਾਣਕਾਰੀ ਲੈ ਸਕਦੇ ਹਨ ਅਤੇ ਖਰੀਦਣ ਤੋਂ ਪਹਿਲਾਂ ਓਲਾ ਦੇ ਐੱਸ 1 ਅਤੇ ਐੱਸ 1 ਪ੍ਰੋ ਇਲੈਕਟ੍ਰਿਕ ਸਕੂਟਰਾਂ ਦੀ ਟੈਸਟ ਰਾਈਡ ਵੀ ਲੈ ਸਕਦੇ ਹਨ।

ਓਲਾ ਨੇ ਆਪਣੇ ਦੋ-ਪਹੀਆ ਵਾਹਨਾਂ ਲਈ D2C ਅਤੇ ਡੋਰਸਟੈੱਪ ਡਿਲਿਵਰੀ ਅਤੇ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੂੰ ਚੰਗੇ ਖਾਸੇ ਆਰਡਰ ਵੈੱਬਸਾਈਟ ਅਤੇ ਐਪ ਰਾਹੀਂ ਮਿਲਦੇ ਹਨ। ਇਸ ਰਾਹੀਂ ਓਲਾ ਦੂਰ-ਦਰਾਜ ਦੇ ਗਾਹਕਾਂ ਨੂੰ ਵੀ ਆਪਣੇ ਇਲੈਕਟ੍ਰਿਕ ਸਕੂਟਰ ਆਸਾਨੀ ਨਾਲ ਵੇਚ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਕੰਪਨੀ ਦੀ ਭਾਰਤੀ ਇਲੈਕਟ੍ਰਿਕ ਦੋ-ਪਹੀਆ ਬਾਜ਼ਾਰ 'ਚ 40 ਫੀਸਦੀ ਹਿੱਸੇਦਾਰੀ ਹੈ। ਓਲਾ ਦੇ ਇਲੈਕਟ੍ਰਿਕ ਸਕੂਟਰਾਂ ਦੀ ਕਾਫੀ ਵਿਕਰੀ ਹੋ ਰਹੀ ਹੈ, ਜਿਸ ਕਾਰਨ ਕੰਪਨੀ ਪਿਛਲੇ 8 ਮਹੀਨਿਆਂ ਤੋਂ ਪਹਿਲੇ ਨੰਬਰ 'ਤੇ ਹੈ।
ਫੋਲਡੇਬਲ ਫੋਨ ਬਾਜ਼ਾਰ ’ਚ ਸੈਮਸੰਗ ਨੂੰ ਗੰਭੀਰ ਮੁਕਾਬਲੇਬਾਜ਼ੀ ਦਾ ਕਰਨਾ ਪੈ ਰਿਹੈ ਸਾਹਮਣਾ
NEXT STORY