ਨਵੀਂ ਦਿੱਲੀ- ਟਾਟਾ ਮੋਟਰਜ਼ ਅਤੇ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਪਰਚੂਨ ਵਿਕਰੀ ’ਚ ਪਿਛਲੇ ਮਹੀਨੇ ਸਾਲਾਨਾ ਆਧਾਰ ’ਤੇ ਵਾਧਾ ਹੋਇਆ ਹੈ। ਸਤੰਬਰ ਦੇ ਯਾਤਰੀ ਵਾਹਨ ਰਜਿਸਟ੍ਰੇਸ਼ਨ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਉਥੇ ਹੀ ਦੂਜੇ ਪਾਸੇ ਸਤੰਬਰ ’ਚ ਹੁੰਡਈ ਮੋਟਰ ਇੰਡੀਆ ਅਤੇ ਟੋਇਟਾ ਕਿਰਲੋਸਕਰ ਮੋਟਰ ਦੀ ਬਾਜ਼ਾਰ ਹਿੱਸੇਦਾਰੀ ’ਚ ਸਾਲਾਨਾ ਆਧਾਰ ’ਤੇ ਗਿਰਾਵਟ ਆਈ ਹੈ। ਟਾਟਾ ਮੋਟਰਜ਼ ਨੇ ਪਿਛਲੇ ਮਹੀਨੇ ਆਪਣੀ ਬਾਜ਼ਾਰ ਹਿੱਸੇਦਾਰੀ ’ਚ ਸੁਧਾਰ ਵੇਖਿਆ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ ਵਧ ਕੇ 13.75 ਫੀਸਦੀ ਹੋ ਗਈ।
ਅੰਕੜਿਆਂ ਅਨੁਸਾਰ ਮਾਰੂਤੀ ਸੁਜ਼ੂਕੀ ਇੰਡੀਆ ਨੇ ਸਤੰਬਰ ’ਚ ਕੁਲ 1,23,242 ਇਕਾਈਆਂ ਦੀ ਪਰਚੂਨ ਵਿਕਰੀ ਕੀਤੀ, ਜਿਸ ਨਾਲ ਉਸ ਦੀ ਬਾਜ਼ਾਰ ਹਿੱਸੇਦਾਰੀ 41.17 ਫੀਸਦੀ ਹੋ ਗਈ। ਸਤੰਬਰ, 2024 ’ਚ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ 40.83 ਫੀਸਦੀ ਅਤੇ ਵਿਕਰੀ 1,15,530 ਵਾਹਨ ਰਹੀ ਸੀ। ਕੁਲ ਮਿਲਾ ਕੇ ਪਿਛਲੇ ਮਹੀਨੇ ਯਾਤਰੀ ਵਾਹਨਾਂ ਦੀ ਪਰਚੂਨ ਵਿਕਰੀ 2,99,369 ਇਕਾਈਆਂ ਰਹੀ, ਜੋ ਪਿਛਲੇ ਸਾਲ ਸਤੰਬਰ ਦੇ 2,82,945 ਇਕਾਈਆਂ ਦੇ ਅੰਕੜੇ ਦੀ ਤੁਲਨਾ ’ਚ 6 ਫੀਸਦੀ ਵੱਧ ਹੈ। ਹੁੰਡਈ ਮੋਟਰ ਇੰਡੀਆ ਦੀ ਪਰਚੂਨ ਵਿਕਰੀ ਪਿਛਲੇ ਮਹੀਨੇ 35,812 ਇਕਾਈਆਂ ਰਹੀ, ਜਿਸ ਨਾਲ ਉਸ ਦੀ ਬਾਜ਼ਾਰ ਹਿੱਸੇਦਾਰੀ 11.96 ਫੀਸਦੀ ਰਹੀ। ਪਿਛਲੇ ਸਾਲ ਇਸੇ ਮਹੀਨੇ ’ਚ ਕੰਪਨੀ ਨੇ 38,833 ਵਾਹਨ ਵੇਚੇ ਸਨ ਅਤੇ ਉਸ ਦੀ ਬਾਜ਼ਾਰ ਹਿੱਸੇਦਾਰੀ 13.72 ਫੀਸਦੀ ਰਹੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Hero MotoCorp ਨੇ ਇਟਲੀ ਦੇ ਬਾਜ਼ਾਰ 'ਚ ਰੱਖਿਆ ਕਦਮ
NEXT STORY