ਆਟੋ ਡੈਸਕ- ਓਲਾ ਇਲੈਕਟ੍ਰਿਕ ਨੇ ਸੁਤੰਤਰਤਾ ਦਿਵਸ ਮੌਕੇ 4 ਨਵੇਂ ਇਲੈਕਟ੍ਰਿਕ ਮੋਟਰਸਾਈਕਲਾਂ ਦੇ ਕੰਸੈਪਟ ਮਾਡਲਾਂ ਨੂੰ ਪੇਸ਼ ਕੀਤਾ ਹੈ। ਇਨ੍ਹਾਂ ਚਾਰ ਮੋਟਰਸਾਈਕਲਾਂ ਨੂੰ ਡਾਇਮੰਡਹੈੱਡ, ਐਡਵੈਂਚਰ, ਰੋਡਸਟਰ ਅਤੇ ਕਰੂਜ਼ਰ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਨ੍ਹਾਂ ਇਲੈਕਟ੍ਰਿਕ ਮੋਟਰਸਾਈਕਲਾਂ ਲਈ ਪ੍ਰੀ-ਰਿਜ਼ਰਵੇਸ਼ਨ ਸ਼ੁਰੂ ਕਰ ਦਿੱਤੀ ਹੈ। ਓਲਾ ਇਲੈਕਟ੍ਰਿਕ ਨੇ ਪੁਸ਼ਟੀ ਕੀਤੀ ਹੈ ਕਿ 2024 ਦੇ ਅਖੀਰ ਤਕ ਇਨ੍ਹਾਂ ਨੂੰ ਲਾਂਚ ਕਰ ਦਿੱਤਾ ਜਾਵੇਗਾ।
ਓਲਾ ਡਾਇਮੰਡਹੈੱਡ
ਡਾਇਮੰਡਹੈੱਡ ਕੰਪਨੀ ਦਾ ਪ੍ਰਮੁੱਖ ਮੋਟਰਸਾਈਕਲ ਹੋਵੇਗਾ। ਇਸ ਕੰਸੈਪਟ ਇਲੈਕਟ੍ਰਿਕ ਮੋਟਰਸਾਈਕਲ 'ਚ ਹੀਰੇ ਦੇ ਆਕਾਰ ਦਾ ਫਰੰਟ ਫੇਸ਼ੀਆ, ਹਾਰੀਜੈਂਟਲ ਐੱਲ.ਈ.ਡੀ. ਪੱਟੀ, ਇਕ ਲੁਕਿਆ ਹੋਇਆ ਐੱਲ.ਈ.ਡੀ. ਹੈੱਡਲੈਂਪ ਪੌਡ ਅਤੇ ਲੋ-ਸਲੰਗ ਕਲਿੱਪ-ਆਨ ਦਿੱਤਾ ਗਿਆ ਹੈ।
ਓਲਾ ਐਡਵੈਂਚਰ
ਇਹ ਕੰਪਨੀ ਦਾ ਦੂਜਾ ਕੰਸੈਪਟ ਇਲੈਕਟ੍ਰਿਕ ਮੋਟਰਸਾਈਕਲ ਹੈ। ਇਸ ਕੰਸੈਪਟ ਮੋਟਰਸਾਈਕਲ 'ਚ ਫਰੰਟ 'ਚ ਐੱਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਲਾਈਟ ਪੌਡ, ਲੰਬੇ ਮਿਰਰ ਅਤੇ ਚੰਗਾ ਗ੍ਰਾਊਂਡ ਕਲੀਅਰੈਂਸ ਮਿਲੇਗਾ।
ਓਲਾ ਰੋਡਸਟਾਰ
ਓਲਾ ਰੋਡਸਟਾਰ ਕੰਸੈਪਟ ਇਲੈਕਟ੍ਰਿਕ ਮੋਟਰਸਾਈਕਲ 'ਚ ਐੱਲ.ਈ.ਡੀ. ਪੱਟੀ ਦੇ ਨਾਲ ਇਕ ਹੈੱਡਲੈਂਪ ਅਤੇ ਇਕ ਛੋਟੀ ਵਿੰਡਸਕਰੀਨ ਦਿੱਤੀ ਹੈ। ਉਥੇ ਹੀ ਇਸ ਵਿਚ ਚਾਰਜਰ ਕਾਊਲਿੰਗ, ਲੰਬੇ ਕਲਿੱਪ ਆਨ ਅਤੇ ਐਕਸਟੈਂਸ਼ਨ 'ਤੇ ਲਗਾਏ ਗਏ ਟਰਨ ਇੰਡੀਕੇਟਰਸ ਵੀ ਦਿੱਤੇ ਹਨ।
ਓਲਾ ਕਰੂਜ਼ਰ
ਲੋ-ਸਲੰਗ ਸਟਾਂਸ ਦੀ ਵਿਸ਼ੇਸ਼ਤਾ ਦੇ ਨਾਲ ਓਲਾ ਕਰੂਜ਼ਰ ਕੰਸੈਪਟ 'ਚ ਮੋਟਰਸਾਈਕਲ ਦੇ ਚਾਰੇ ਪਾਸੇ ਲਾਈਨਾਂ ਮਿਲਦੀਆਂ ਹਨ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਇਕ ਐੱਲ.ਈ.ਡੀ. ਹੈੱਡਲੈਂਪ ਅਤੇ ਡੀ.ਆਰ.ਐਆਲ., ਇਕ ਡਿਜੀਟਲ ਇੰਸਟਰੂਮੈਂਟ ਕੰਸੋਲ, ਇਕ ਲੰਬਾ ਫਿਊਲ ਟੈਂਕ ਅਤੇ ਐੱਲ.ਈ.ਡੀ. ਟੇਲ-ਲੈਂਪ ਮਿਲਦਾ ਹੈ।
ਇਸ ਮੌਕੇ ਓਲਾ ਇਲੈਕਟ੍ਰਿਕ ਦੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਕਿਹਾ ਕਿ ਕੰਪਨੀ ਹਰ ਤਰ੍ਹਾਂ ਦੇ ਕਾਰਕਾਂ ਅਤੇ ਮੂਲ ਬਿੰਦੂਆਂ 'ਤੇ ਉਪਭੋਗਤਾਵਾਂ ਦੀਆਂ ਮੰਗਲਾਂ ਨੂੰ ਪੂਰਾ ਕਰਨ ਲਈ ਇਨ੍ਹਾਂ 'ਚੋਂ ਹਰੇਕ ਸ਼੍ਰੇਣੀ ਤਹਿਤ ਆਪਣੇ ਪੋਰਟਫੋਲੀਓ ਦਾ ਹੋਰ ਵਿਸਤਾਰ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੰਸੈਪਟ ਇਲੈਕਟ੍ਰਿਕ ਮੋਟਰਸਾਈਕਲ ਅਜੇ ਪ੍ਰੋਟੋਟਾਈਪ ਪੜਾਅ 'ਚ ਹਨ ਅਤੇ ਉਤਪਾਦਨ ਸੰਸਕਰਣ ਲੜੀਵਾਰ ਤਰੀਕੇ ਨਾਲ 2024 ਤਕ ਪੇਸ਼ ਕੀਤਾ ਜਾਵੇਗਾ।
ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ
NEXT STORY