ਨਵੀਂ ਦਿੱਲੀ : ਇੰਟਰਨੈਸ਼ਨਲ ਬਾਜ਼ਾਰ ਵਿਚ ਟੱਫ ਕੰਪੀਟੀਸ਼ਨ ਦਾ ਸਾਹਮਣਾ ਕਰ ਰਹੇ ਐਪਲ ਦੇ ਆਈਫੋਨ ਦੀ ਨਵੀਂ ਫਲੈਗਸ਼ਿਪ ਦੀਆਂ ਕੀਮਤਾਂ 100 ਡਾਲਰ ਤੱਕ ਘੱਟ ਹੋ ਸਕਦੀਆਂ ਹਨ । ਸੋਸ਼ਲ ਮੀਡੀਆ ਉੱਤੇ ਲੀਕ ਹੋਈ ਜਾਣਕਾਰੀ ਦੇ ਅਨੁਸਾਰ ਸਿਤੰਬਰ ਵਿਚ ਲਾਂਚ ਹੋਣ ਵਾਲੇ ਆਈਫੋਨ 7 ਵਿਚ ਕਈ ਵਧੀਆ ਫੀਚਰਜ਼ ਤਾਂ ਹੋਣਗੇ ਹੀ ਨਾਲ ਹੀ ਇਸ ਦਾ ਸ਼ੁਰੂਆਤੀ ਮਾਡਲ 32 ਜੀ. ਬੀ. ਦਾ ਹੋਵੇਗਾ ।
ਸੋਸ਼ਲ ਮੀਡੀਆ ਉੱਤੇ ਇਸ ਦੀ ਫੋਟੋ ਵੀ ਲਕੀ ਹੋਈ ਹੈ ਅਤੇ ਉਨ੍ਹਾਂ ਵਿਚ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਇਸ ਵਿਚ 3.5 ਐੱਮ. ਐੱਮ. ਇਅਰਫੋਨ ਜੈਕ ਨਹੀਂ ਹੋਵੇਗਾ। ਇਸ ਦੇ ਇਲਾਵਾ ਆਈਫੋਨ ਵਿਚ ਏ10 ਪ੍ਰੋਸੈਸਰ, ਬਿਹਤਰ ਗ੍ਰਾਫਿਕਸ ਕਾਰਡ, ਕੈਮਰਾ ਕਵਾਲਿਟੀ ਵਿਚ ਸੁਧਾਰ ਦੇਖਣ ਨੂੰ ਮਿਲੇਗਾ ।
ਇਕ ਵਾਰ ਫਿਰ ਹੋਵੇਗੀ ਐਪਲ-ਸੈਮਸੰਗ ਦੀ ਟੱਕਰ
ਆਈਫੋਨ ਦੀਆਂ ਕੀਮਤਾਂ ਵਿਚ ਗਿਰਾਵਟ ਦੀ ਵਜ੍ਹਾ ਸੈਮਸੰਗ ਗਲੈਕਸੀ ਐਸ7 ਵਿਚ ਦਿੱਤੇ ਗਏ ਕਈ ਸਾਰੇ ਫੀਚਰਜ਼ ਹਨ ਜੋ ਆਈਫੋਨ ਵਿਚ ਅਜੇ ਤੱਕ ਨਹੀਂ ਹੈ ਜਿਵੇਂ ਵਾਟਰਪਰੂਫ ਅਤੇ ਵਾਇਰਲੈੱਸ ਚਾਰਜਿੰਗ ਆਦਿ ।
Ambrane ਨੇ ਭਾਰਤ 'ਚ ਲਾਂਚ ਕੀਤਾ 2800mAh ਪਾਵਰ ਬੈਂਕ
NEXT STORY