ਜਲੰਧਰ - ਤਿਓਹਾਰਾਂ ਦੇ ਮੌਕੇ 'ਤੇ ਆਪਣੀਆਂ ਨੂੰ ਗੈਜੇਟ ਭੇਂਟ ਕਰਨਾ ਇਨ ਦਿੰਨੀ ਕਾਫ਼ੀ ਵੱਧ ਗਿਆ ਹੈ। ਇਸ ਗਲ ਨੂੰ ਵੇਖਦੇ ਹੋਏ ਕੰਪਨੀਆਂ ਨੇ ਇਸ ਵਾਰ ਤਿਓਹਾਰਾਂ ਦੇ ਮੱਦੇਨਜ਼ਰ ਨਿੱਜੀ ਵਰਤੋ ਲਈ ਕਈ ਤਰ੍ਹਾਂ ਦੇ ਗੈਜੇਟਸ ਈ-ਕਾਮਰਸ ਸਾਈਟਸ 'ਤੇ ਉਪਲੱਬਧ ਕਰਵਾ ਦਿੱਤੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਸਮਾਰਟ ਗਿਫਟਸ ਦੇ ਬਾਰੇ 'ਚ ਜਿਨ੍ਹਾਂ ਨੂੰ ਤੁਸੀਂ ਆਪਣੀਆਂ ਨੂੰ ਦਿਵਾਲੀ ਦੇ ਮੌਕੇ 'ਤੇ ਦੇ ਸਕਦੇ ਹੈ।
1. ਸਮਾਰਟ ਬੱਲਬ ਸਿਸਟਮ -
ਭਾਰਤ 'ਚ ਕਈ ਕੰਪਨੀਆਂ ਨੇ ਅਜਿਹੇ ਸਮਾਰਟ ਬੱਲਬ ਮਾਰਕੀਟ 'ਚ ਪੇਸ਼ ਕੀਤੇ ਹਨ, ਜਿਨ੍ਹਾਂ ਨੂੰ ਤੁਸੀਂ ਰਿਮੋਟ ਤੋਂ ਕੰਟਰੋਲ ਕਰ ਸਕਦੇ ਹਨ। ਘਰ ਨੂੰ ਸਮਾਰਟ ਬਣਾਉਣ ਲਈ ਇਹ ਇਕ ਚੰਗਾ ਗਿਫਟ ਸਾਬਤ ਹੋ ਸਕਦੀ ਹੈ। ਇਸ ਬੱਲਬ ਦੇ ਨਾਲ ਇਕ ਰਿਮੋਟ ਮਿਲੇਗਾ ਜਿਸਦੇ ਨਾਲ ਤੁਸੀਂ ਇਕ ਸਮੇਂ ਤੇ 10 ਸਮਾਰਟ ਬਲਬਾਂ ਨੂੰ ਕੰਟਰੋਲ ਕਰ ਸਕੋਗੇ। ਸਜਾਵਟ ਲਈ ਇਹ ਕਈ ਰੰਗਾਂ 'ਚ ਉਪਲੱਬਧ ਹੈ। ਇਨ੍ਹਾਂ ਦੀ ਕੀਮਤ ਤਿੰਨ ਹਜ਼ਾਰ ਰੁਪਏ ਨਾਲ ਸ਼ੁਰੂ ਹੁੰਦੀ ਹੈ।
2. ਇਨ-ਈਅਰ ਹੈੱਡਫੋਨਸ
ਨੌਜਵਾਨਾਂ ਨੂੰ ਇਨ-ਈਅਰ ਹੈੱਡਫੋਨਸ ਵੀ ਗਿਫਟ ਕੀਤੇ ਜਾ ਸਕਦੇ ਹਨ। ਨਵੇਂ ਡਿਜ਼ਾਇਨ ਦੇ ਇਹ ਹੈੱਡਫੋਨਸ ਬਿਹਤਰ ਸਾਊਡ ਦੇਣ ਦੇ ਨਾਲ ਕਿਸੇ ਵੀ ਜਗ੍ਹਾ ਤੁਹਾਡਾ ਮਨ ਬਹਿਲਾਉਣ ਦੇ ਕੰਮ ਆਣਗੇ ਇਨ੍ਹਾਂ ਦੀ ਕੀਮਤ 299 ਰੁਪਏ ਤੋਂ ਸ਼ੁਰੂ ਹੁੰਦੀ ਹੈ।
3. ਗੂਗਲ ਪਲੇ ਗਿਫਟ ਕਾਰਡ
ਗੂਗਲ ਪਲੇ ਸਟੋਰ 'ਤੇ ਐਪਸ, ਕਿਤਾਬਾਂ ਆਦਿ ਦੀ ਖਰੀਦੀ ਲਈ ਗੂਗਲ ਪਲੇ ਗਿਫਟ ਕਾਰਡ ਇਕ ਚੰਗੀ ਭੇਂਟ ਹੈ। ਜਿਨ੍ਹਾਂ ਲੋਕਾਂ ਦੇ ਕੋਲ ਕ੍ਰੈਡਿਟ ਕਾਰਡ ਨਹੀਂ ਹੈ, ਉਹ ਇਸ ਕਾਰਡ ਦੇ ਜ਼ਰੀਏ ਪਲੇ ਸਟੋਰ ਤੋਂ ਮਨਪਸੰਦ ਐਪਸ ਆਦਿ ਦੀ ਖਰੀਦੀ ਕਰ ਸਕਦੇ ਹੈ। ਇਸ ਕਾਰਡ ਦੀ ਕੀਮਤ 750 ਤੋਂ ਲੈ ਕੇ 1, 500 ਰੁਪਏ ਤੱਕ ਹੋ ਸਕਦੀ ਹੈ।
4. ਸਮਾਰਟ ਪਲਾਂਟਰ
ਕਿਚਨ 'ਚ ਛੋਟੇ - ਛੋਟੇ ਬੂਟੇ ਲਗਾਉਣ ਲਈ ਸਮਾਰਟ ਪਲਾਂਟਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ 'ਚ ਇਕ ਫਲਾਵਰ ਇੰਡੀਕੇਟਰ ਹੈ ਜੋ ਸਮਾਰਟਫੋਨ ਐਪ 'ਤੇ ਵੀ ਇਹ ਦੱਸ ਸਕਦਾ ਹੈ ਕਿ ਬੂਟਿਆਂ ਨੂੰ ਕਦੋਂ ਪਾਣੀ ਦੇਣਾ ਹੈ। ਇਹ ਪਲਾਸਟਿਕ ਨਾਲ ਨਿਰਮਿਤ ਹੈ ਅਤੇ ਘਰ ਦੀ ਸਜਾਵਟ ਦੇ ਮੁਤਾਬਕ ਕਈ ਰੰਗਾਂ 'ਚ ਉਪਲੱਬਧ ਹਨ। ਇਨ੍ਹਾਂ ਦੀ ਕੀਮਤ 1,100 ਰੁਪਏ ਦੇ ਕਰੀਬ ਕਰੀਬੇ ਹੋ ਸਕਦੀ ਹੈ।
ਫੇਸਬੁਕ ਦੀ Teenager ਐਪ ਹੁਣ ਐਂਡ੍ਰਾਇਡ ਲਈ ਵੀ ਉੁਪਲੱਬਧ
NEXT STORY