ਨਵੀਂ ਦਿੱਲੀ— ਚੀਨ ਦੀ ਸਮਾਰਟਫੋਨ ਕੰਪਨੀ ਵਨ ਪਲਸ ਭਾਰਤ 'ਚ 15 ਜੁਲਾਈ ਨੂੰ ਐਮਾਜ਼ਾਨ ਪ੍ਰਾਈਮ ਡੇ ਸੇਲ ਦੌਰਾਨ ਆਪਣਾ ਨਵਾਂ ਪ੍ਰੋਡਕਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਦੇ ਈ-ਕਾਮਰਸ ਪਾਰਟਨਰ ਐਮਾਜ਼ਾਨ 'ਤੇ ਇਸ ਦਾ ਬੈਨਰ ਐਡਵਰਟਾਇਜ਼ਮੈਂਟ ਵੀ ਟੀਜ਼ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਐਡ ਦੇ ਥਮਨੇਲ ਇਮੇਜ 'ਚ ਵਨ ਪਲਸ 7 ਪ੍ਰੋ ਦੀ ਤਸਵੀਰ ਸ਼ੋਕੇਸ ਕੀਤੀ ਗਈ ਹੈ। ਅਜਿਹੇ 'ਚ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੰਪਨੀ ਵਨ ਪਲਸ 7 ਪ੍ਰੋ ਦਾ ਨਵਾਂ ਕਲਰ ਵੇਰੀਅੰਟ ਜਾਂ ਫਿਰ ਮੈਮੋਰੀ ਵੇਰੀਅੰਟ ਪੇਸ਼ ਕਰ ਸਕਦੀ ਹੈ।
ਕੰਪਨੀ ਨੇ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਅਜਿਹੇ 'ਚ ਇਹ ਵੀ ਹੋ ਸਕਦਾ ਹੈ ਕਿ ਵਨ ਪਲਸ 7 ਸੀਰੀਜ਼ ਦੇ ਸਮਾਰਟਫੋਨ 'ਤੇ ਕੁਝ ਵਧੀਆ ਮਿਲਣ ਵਾਲੇ ਹੋਣ। ਦੱਸ ਦਈਏ ਕਿ ਵਨ ਪਲਸ ਜਲਦ ਹੀ ਟੀ.ਵੀ. ਵੀ ਲਾਂਚ ਕਰਨ ਵਾਲੀ ਹੈ ਅਤੇ 15 ਜੁਲਾਈ ਨੂੰ ਇਸ ਨੂੰ ਲੈ ਕੇ ਵੀ ਅਟਕਲਾਂ ਤੇਜ਼ ਹੋ ਰਹੀਆਂ ਹਨ। ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਕੰਪਨੀ ਸਮਾਰਟਫੋਨ ਲਈ ਨਵੀਂ ਅਕਸੈਸਰੀਜ਼ ਵੀ ਪੇਸ਼ ਕਰ ਸਕਦੀ ਹੈ।
ਦੱਸ ਦਈਏ ਕਿ ਕੰਪਨੀ ਨੇ ਵਨ ਪਲਸ ਪ੍ਰੋ ਦੇ ਤਿੰਨ ਵੇਰੀਅੰਟ ਲਾਂਚ ਕੀਤੇ ਸਨ। ਇਸ ਦੇ ਬੇਸ ਮਾਡਲ ਭਾਵ 6ਜੀਬੀ ਰੈਮ ਅਤੇ 128ਜੀਬੀ ਇੰਟਰਨਲ ਸਟੋਰੇਜ ਵੇਰੀਅੰਟ ਦੀ ਕੀਮਤ 48,999 ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਦੇ 8ਜੀਬੀ ਰੈਮ/256ਜੀਬੀ ਸਟੋਰੇਜ ਦੀ ਕੀਮਤ 52,999 ਰੁਪਏ ਤੇ 12ਜੀਬੀ ਰੈਮ/256ਜੀਬੀ ਵੇਰੀਅੰਟ ਦੀ ਕੀਮਤ 57,999 ਰੁਪਏ ਰੱਖੀ ਗਈ ਹੈ।
3ਜੀ ਸੇਵਾਵਾਂ ਬੰਦ ਕਰੇਗੀ ਏਅਰਟੈੱਲ, ਕੋਲਕਾਤਾ ਤੋਂ ਹੋਈ ਸ਼ੁਰੂਆਤ, ਜਾਣੋ ਕਾਰਨ
NEXT STORY