ਗੈਜੇਟ ਡੈਸਕ– ਵਨਪਲੱਸ ਨਵੇਂ ਸਾਲ ’ਤੇ ਆਪਣੇ ਗਾਹਕਾਂ ਲਈ ਨਵਾਂ ਫਲੈਗਸ਼ਿਪ ਸਮਾਰਟਫੋਨ ਵਨਪਲੱਸ 10 ਪ੍ਰੋ ਲਾਂਚ ਕਰਨ ਵਾਲੀ ਹੈ। ਵਨਪਲੱਸ ਦੇ ਸੀ.ਈ.ਓ. ਪੀਟ ਲਾਓ ਨੇ ਐਲਾਨ ਕੀਤਾ ਹੈ ਕਿ ਵਨਪਲੱਸ 10 ਪ੍ਰੋ ਨੂੰ ਜਨਵਰੀ 2022 ’ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਕਿਹੜੀ ਤਾਰੀਖ ਨੂੰ ਇਹ ਲਾਂਚ ਹੋਵੇਗਾ, ਇਸਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਫਿਲਹਾਲ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਕੰਪਨੀ 5 ਜਨਵਰੀ ਨੂੰ ਲਾਸ ਵੇਗਾਸ ’ਚ ਆਯੋਜਿਤ ਹੋਣ ਵਾਲੇ CES 2022 ਈਵੈਂਟ ਦੌਰਾਨ ਲਾਂਚ ਕਰੇਗੀ।
ਸਭ ਤੋਂ ਦਮਦਾਰ ਹੋਵੇਗਾ ਇਸਦਾ ਕੈਮਰਾ
ਇਸ ਫੋਨ ਨੂੰ ਲੈ ਕੇ ਕੁਝ ਜਾਣਕਾਰੀਆਂ ਲੀਕ ਹੋਈਆਂ ਹਨ ਜਿਨ੍ਹਾਂ ਮੁਤਾਬਕ, ਇਸ ਵਿਚ ਤੁਹਾਨੂੰ ਦਮਦਾਰ ਕੈਮਰਾ ਮਿਲ ਸਕਦਾ ਹੈ। ਫੋਟੋਗ੍ਰਪਾ ਦੇ ਸ਼ੌਕੀਨਾਂ ਲਈ ਇਹ ਫੋਨ ਬਹੁਤ ਹੀ ਖਾਸ ਹੋਵੇਗਾ। ਇਸ ਵਿਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ ਜਿਨ੍ਹਾਂ ’ਚੋਂ ਮੇਨ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ ਅਤੇ ਦੂਜਾ 50 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਹੋਵੇਗਾ। ਇਸਤੋਂ ਇਲਾਵਾ ਤੀਜਾ 8 ਮੈਗਾਪਿਕਸਲ ਦਾ 3.3X ਟੈਲੀਫੋਟੋ ਕੈਮਰਾ ਹੋਵੇਗਾ।
ਇਸ ਫੋਨ ’ਚ ਤੁਹਾਨੂੰ 5,000mAh ਦੀ ਬੈਟਰੀ ਮਿਲ ਸਕੀਦ ਹੈ। ਇਹ 80 ਵਾਟ ਫਾਸਟ ਵਾਇਰਡ ਚਾਰਜਿੰਗ ਅਤੇ 50 ਵਾਟ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰੇਗੀ। ਡਿਸਪਲੇਅ ਦੀ ਗੱਲ ਕਰੀਏ ਤਾਂ ਇਸ ਵਿਚ 6.7 ਇੰਚ ਦੀ ਡਿਸਪਲੇਅ ਹੋਵੇਗੀ ਜੋ ਕਿ 120Hz ਰਿਫ੍ਰੈਸ਼ ਰੇਟ ਦੇ ਨਾਲ 1440x3216 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰੇਗੀ। ਇਸ ਨੂੰ IP68 ਰੇਟਿੰਗ ਵੀ ਮਿਲੀ ਹੋਵੇਗੀ ਜਿਸ ਨਾਲ ਇਹ ਡਸਟ ਅਤੇ ਵਾਟਰ ਰੈਜਿਸਟੈਂਟ ਵੀ ਹੋਵੇਗਾ।
ਵਨਪਲੱਸ 10 ਪ੍ਰੋ ਨੂੰ ਭਾਰਤ ’ਚ ਵੀਵੋ ਐਕਸ 70 ਪ੍ਰੋ ਪਲੱਸ, ਸ਼ਾਓਮੀ ਐੱਮ.ਆਈ. 11 ਅਲਟਰਾ, ਮੋਟੋਰੋਲਾ ਐੱਜ ਪਲੱਸ ਵਰਗੇ ਫੋਨਾਂ ਨਾਲ ਮੁਕਾਬਲੇ ’ਚ ਉਤਾਰਿਆ ਜਾਵੇਗਾ। ਇਸਦੀ ਕੀਮਤ 65 ਹਜ਼ਾਰ ਰੁਪਏ ਤੋਂ ਉਪਰ ਹੋ ਸਕਦੀ ਹੈ।
ਆਫ-ਰੋਡਿੰਗ ਲਈ ਆਨਲਾਈਨ ਟ੍ਰੇਨਿੰਗ ਦੇਵੇਗੀ Jeep, ਘੱਟ ਕੀਮਤ ’ਚ ਹੋਵੇਗੀ ਸਬਸਕ੍ਰਿਪਸ਼ਨ
NEXT STORY