ਜਲੰਧਰ- ਵਨਪਲਸ ਨੇ ਆਪਣੇ ਵਨਪਲਸ 3 ਅਤੇ ਵਨਪਲਸ 3ਟੀ ਲਈ ਐਂਡ੍ਰਾਇਡ 7.1.1 ਨੂਗਟ ਬੇਸਡ ਆਕਸੀਜਨ ਓ. ਐੱਸ 4.1.5 ਅਪਡੇਟ ਰੋਲ ਆਉਟ ਸ਼ੁਰੂ ਕਰ ਦਿੱਤਾ ਹੈ। ਇਸ ਅਪਡੇਟ ਦੇ ਨਾਲ ਕੰਪਨੀ ਨੇ ਸਿਸਟਮ ਪੁਸ਼ ਨੋਟੀਫਿਕੇਸ਼ਨ ਨੂੰ ਜੋੜ ਲਿਆ ਹੈ ਜੋ ਯੂਜ਼ਰਸ ਨੂੰ ਕੰਪਨੀ ਵਲੋਂ ਜਾਣਕਾਰੀ ਪ੍ਰਾਪਤ ਕਰਨ ਦੀ ਇਜ਼ਾਜਤ ਦੇਵੇਗਾ ਅਤੇ ਕਈ ਬਗ ਨੂੰ ਫਿਕਸਡ ਕਰਨ ਦੇ ਨਾਲ ਰਿਲਾਇੰਸ ਜਿਓ ਸਿਮ ਕਾਰਡ 'ਤੇ ਵੀ. ਓ. ਐੱਲ. ਟੀ. ਈ. ਜਾਰੀ ਕਰਨ ਵਾਲੀ ਪਰੇਸ਼ਾਨੀ ਨੂੰ ਦੂਰ ਕਰਨ 'ਚ ਮਦਦ ਕਰੇਗਾ।
ਆਕਸੀਜਨ ਓ. ਐੱਸ 4.1.5 ਅਪਡੇਟ ਦੇ ਨਾਲ ਕੰਪਨੀ ਨੇ ਚੁੱਣੇ ਵਾਹਕਾਂ ਲਈ ਨੈੱਟਵਰਕ ਸੈਟਿੰਗਸ ਨੂੰ ਅਪਡੇਟ ਕੀਤਾ ਹੈ। ਵਨਪਲਸ ਕੰਮਿਊਨਿਟੀ ਐਪ ਦੇ ਵਰਜਨ v1.8 ਨੂੰ ਅਪਡੇਟ ਕੀਤਾ ਹੈ। ਇਸ ਤੋਂ ਇਲਾਵਾ 1 ਮਈ 2017 ਨੂੰ ਐਂਡ੍ਰਾਇਡ ਸੁਰੱਖਿਆ ਪੈਚ ਪੱਧਰ ਨੂੰ ਵੀ ਅਪਡੇਟ ਕੀਤਾ ਹੈ। ਇਸ ਦੇ ਵਾਈ-ਫਾਈ 'ਇੰਟਰਨੈੱਟ ਇੰਡੀਕੇਸ਼ਨ' ਆਈਕਨ ਨੂੰ ਰੀਵਾਈਜ਼ਡ ਕੀਤਾ ਹੈ।
ਵਨਪਲਸ 3 ਅਤੇ 3ਟੀ ਲਈ ਨਵੀਨਤਮ ਅਪਡੇਟ ਤੀਸਰੇ ਪੱਖ ਦੇ ਫਾਈਲ ਮੈਨੇਜਰਸ 'ਤੇ ਮੌਜੂਦ ਸਟੋਰੇਜ ਸਮੱਸਿਆ ਲਈ ਬੱਗ ਫਿਕਸ ਲਾਏਗਾ। ਜਿਓ ਸਿਮ ਕਾਰਡ ਚੁੱਣਨ 'ਤੇ ਇਕ ਵੀ. ਓ. ਐੱਲ. ਟੀ. ਈ ਜਾਰੀ ਕੀਤਾ ਗਿਆ ਹੈ ਅਤੇ ਐਂਡ੍ਰਾਇਡ ਆਟੋ ਨਾਲ ਜੁੜੀ ਇਕ ਕੁਨੈੱਕਸ਼ਨ ਸਮੱਸਿਆ ਨੂੰ ਵੀ ਠੀਕ ਕੀਤਾ ਗਿਆ ਹੈ। ਖਾਸਕਰ ਅਪਡੇਟ 'ਚ ਬੈਟਰੀ , ਵਾਈ-ਫਾਈ, ਬਲੂਟੂੱਥ ਅਤੇ ਜੀ. ਪੀ. ਐੱਸ ਸਹੂਲਤਾਂ ਦੇ ਬਾਰੇ 'ਚ ਆਪਰੇਟਿੰਗ ਸਿਸਟਮ ਲਈ ਅਨੁਕੂਲਨ ਵੀ ਸ਼ਾਮਿਲ ਹਨ। ਇਹ ਹੋਰ ਆਪਟੀਮਾਇਜੇਸ਼ਨ ਦੇ ਨਾਲ ਵੀ ਆਉਂਦਾ ਹੈ, ਜਿਸ 'ਚ ਨਜ਼ਦੀਕੀ ਸੈਂਸਰ, ਕੈਮਰਾ 'ਤੇ ਘੱਟ ਰੋਸ਼ਨੀ ਫੋਕਸ ਅਤੇ ਵਿਸਥਾਰਿਤ ਸਕਰੀਨਸ਼ਾਟ ਸ਼ਾਮਿਲ ਹਨ। ਵਨਪਲਸ ਦਾ ਕਹਿਣਾ ਹੈ ਕਿ ਨਵੇਂ ਅਪਡੇਟ ਤੋਂ ਆਪਰੇਟਿੰਗ ਸਿਸਟਮ 'ਚ ਸਥਿਰਤਾ ਵੀ ਵਧੇਗੀ।
ਹੁਣ ਐਂਡਰਾਇਡ 5.0 ਤੇ 5.1 OS 'ਤੇ ਵੀ ਕਰ ਸਕਦੇ ਹੋ ਗੂਗਲ ਅਸਿਸਟੈਂਟ ਦੀ ਵਰਤੋਂ, ਇਸ ਤਰ੍ਹਾਂ ਕਰੋ ਐਕਟੀਵੇਟ
NEXT STORY