ਜਲੰਧਰ-ਵਨਪਲੱਸ 3 ਅਤੇ ਵਨਪਲੱਸ 3T ਯੂਜ਼ਰਸ ਲਈ ਇਹ ਵਧੀਆ ਖਬਰ ਹੈ ਕਿ ਹਾਲ ਹੀ 'ਚ ਵਨਪਲੱਸ ਨੇ ਆਪਣੇ ਫੋਰਮ ਪੇਜ 'ਤੇ ਐਲਾਨ ਕੀਤਾ ਹੈ ਕਿ ਜਲਦ ਹੀ ਵਨਪਲੱਸ 3 ਅਤੇ 3T ਸਮਾਰਟਫੋਨਜ਼ ਨੂੰ ਐਂਡਰਾਇਡ P ਅਪਡੇਟ ਦਿੱਤੀ ਜਾਵੇਗੀ। ਇਸ ਦਾ ਮਤਲਬ ਵਨਪਲੱਸ ਦੇ 5 ਸਮਾਰਟਫੋਨਜ਼ ਵਨਪਲੱਸ 3 , 3T, ਵਨਪਲੱਸ 5, 5T ਅਤੇ ਵਨਪਲੱਸ 6 ਨੂੰ ਐਂਡਰਾਇਡ P ਅਪਡੇਟ ਦਿੱਤੀ ਜਾਵੇਗੀ।
ਕੰਪਨੀ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਗੂਗਲ ਦੇ ਨਾਲ ਐਂਡਰਾਇਡ P ਬੀਟਾ ਪ੍ਰੋਗਰਾਮ 'ਤੇ ਕੰਮ ਕਰ ਰਹੇ ਸੀ ਅਤੇ ਸਾਰਿਆਂ ਦੀ ਸਪੋਰਟ ਅਤੇ ਲਗਾਤਾਰ ਸਫਲਤਾ ਪ੍ਰਾਪਤ ਹੋਈ ਹੈ। ਐਂਡਰਾਇਡ P ਅਪਡੇਟ ਵਨਪਲੱਸ 6, ਵਨਪਲੱਸ 5, 5T ਅਤੇ ਵਨਪਲੱਸ 3, 3T ਲਈ ਉਪਲੱਬਧ ਹੋਵੇਗੀ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੰਪਨੀ ਨੇ ਵਨਪਲੱਸ 3 ਅਤੇ 3T ਲਈ ਐਂਡਰਾਇਡ 8.1 ਅਪਡੇਟ ਰਿਲੀਜ਼ ਨਾ ਕਰਦੇ ਹੋਏ ਸਿੱਧੀ ਐਂਡਰਾਇਡ P 'ਤੇ ਧਿਆਨ ਦਿੱਤਾ ਹੈ।
ਇਸ ਤੋਂ ਇਲਾਵਾ ਗੂਗਲ ਪਿਕਸਲ, ਪਿਕਸਲ XL, ਪਿਕਸਲ 2, ਪਿਕਸਲ 2 XL ਅਤੇ ਵਨਪਲੱਸ 6 ਲਈ ਐਂਡਰਾਇਡ P ਡਿਵੈਲਪਰ ਪ੍ਰੀਵਿਊ 4 ਲਾਈਵ ਹੈ, ਇਹ ਇਕ ਪਬਲਿਕ ਬੀਟਾ 3 ਰਿਲੀਜ਼ ਹੈ।
ਵਨਪਲੱਸ 6 ਦੀ ਸਕਰੀਨ 'ਚ ਆਈ ਸਮੱਸਿਆ, ਯੂਜ਼ਰਸ ਪਰੇਸ਼ਾਨ
NEXT STORY