ਜਲੰਧਰ-ਵਨਪਲੱਸ ਕੰਪਨੀ ਅਗਲੇ ਸਮਾਰਟਫੋਨ 'ਤੇ ਵਿਚਾਰ ਕਰ ਰਹੀਂ ਹੈ ਤੇ ਜਲਦ ਹੀ ਇਸ ਨੂੰ ਪੇਸ਼ ਕਰ ਸਕਦੀ ਹੈ। ਅਸਲ 'ਚ ਵਨਪਲੱਸ ਦਾ ਅਗਲਾ ਸਮਾਰਟਫੋਨ 5T ਹੋ ਸਕਦਾ ਹੈ। ਇਹ ਬਿਲਕੁਲ ਹੀ ਉਸ ਤਰ੍ਹਾਂ ਹੋਵੇਗਾ, ਜਿਵੇਂ ਵਨਪਲੱਸ 3T ਸਰਪ੍ਰਾਈਜ਼ ਸੀ। ਅਜਿਹਾ ਹੀ ਕੁਝ ਵਨਪਲੱਸ 5 ਦੇ ਯੂਜ਼ਰਸ ਨਾਲ ਵੀ ਹੋ ਸਕਦਾ ਹੈ।
ਹਾਲ 'ਚ ਹੀ ਵਨਪਲੱਸ 5 ਸਮਾਰਟਫੋਨ ਯੂ. ਐੱਸ. ਦੇ ਬਾਜ਼ਾਰ 'ਚ ਆਊਟ ਆਫ ਸਟਾਕ ਹੋ ਗਿਆ ਹੈ, ਜਿਸ ਤੋਂ ਬਾਅਦ ਵਨਪਲੱਸ ਜਲਦ ਹੀ ਆਪਣੇ ਲਾਈਨ ਅਪ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ। ਪਰ ਰਿਪੋਰਟ ਅਨੁਸਾਰ ਕੁਝ ਕੋਨਟ੍ਰਾਡਿਕਸ਼ਨ ਦੇਖਣ ਨੂੰ ਮਿਲਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕੰਪਨੀ ਵਨਪਲੱਸ 5T ਦੇ ਬਦਲੇ ਵਨਪਲੱਸ 6 ਨੂੰ ਲਾਂਚ ਕਰ ਸਕਦੀ ਹੈ। ਹੁਣ GizmoChina ਦੀ ਰਿਪੋਰਟ ਅਨੁਸਾਰ ਕੰਪਨੀ ਵਨਪਲੱਸ 5T ਨੂੰ ਲਾਂਚ ਕਰ ਸਕਦੀ ਹੈ। ਰਿਪੋਰਟ ਅਨੁਸਾਰ ਸਾਲ 2017 ਦੇ ਨਵੰਬਰ ਮਹੀਨੇ 'ਚ ਕੰਪਨੀ ਵਨਪਲੱਸ 5T ਨੂੰ ਲਾਂਚ ਕਰ ਸਕਦੀ ਹੈ, ਜੋ ਕਿ ਵਨਪਲੱਸ ਦੇ 5 ਮਹੀਨਿਆਂ ਬਾਅਦ ਪੇਸ਼ ਹੋ ਸਕਦਾ ਹੈ, ਪਰ ਅਪਕਮਿੰਗ ਮਾਡਲ ਨੂੰ ਕੁਝ ਅਪਗ੍ਰੇਡ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਲਈ ਸਮਾਰਟਫੋਨ 'ਚ ਡਿਸਪਲੇਅ ਸਭ ਤੋਂ ਵੱਡਾ ਬਦਲਾਅ ਹੋ ਸਕਦਾ ਹੈ।
ਜੇਕਰ ਗੱਲ ਕਰੀਏ ਲੀਕ ਜਾਣਕਾਰੀ ਅਨੁਸਾਰ ਤਾਂ ਇਸ ਸਮਾਰਟਫੋਨ ਮਤਲਬ ਕਿ 5T ਸਮਾਰਟਫੋਨ 'ਚ ਬੇਜ਼ਲ ਲੈੱਸ ਡਿਸਪਲੇਅ ਨਾਲ 18.9 ਅਸਪੈਕਟ ਰੇਸ਼ੀਓ ਦਿੱਤਾ ਜਾ ਸਕਦਾ ਹੈ ਅਤੇ ਨਾਲ ਹੀ ਇਸ ਸਮਾਰਟਫੋਨ 'ਚ 6 ਇੰਚ ਦਾ (2160x1080 ਪਿਕਸਲ) ਡਿਸਪਲੇਅ ਦਿੱਤਾ ਜਾ ਸਕਦਾ ਹੈ ਅਤੇ ਨਾਲ ਹੀ ਨੈਰੋ ਬੇਜ਼ਲ ਫੋਨ ਨੂੰ ਐਜ ਟੂ ਐਜ ਦਿੱਖ ਦਿੰਦਾ ਹੈ। ਇਸ ਗੱਲ ਦੀ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਸਮਾਰਟਫੋਨ ਨੂੰ ਕਰਵ ਐਜ ਨਾਲ ਪੇਸ਼ ਕੀਤਾ ਗਿਆ ਹੈ, ਜਿਵੇ ਕਿ ਅਸੀਂ ਸੈਮਸੰਗ ਗੈਲੇਕਸੀ S8 ਸੀਰੀਜ਼ 'ਚ ਦੇਖ ਚੁੱਕੇ ਹੈ।
ਵਨਪਲੱਸ ਨੇ ਅਧਿਕਾਰਿਕ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕੰਪਨੀ ਦਾ ਅਗਲਾ ਸਮਾਰਟਫੋਨ ਵਨਪੱਲਸ 5 ਦਾ ਸਕਸੈਸਰ ਹੋਵੇਗਾ ਜਾਂ ਫਿਰ ਵਨਪਲੱਸ 6 ਮਾਡਲ ਹੋਵੇਗਾ। ਵਨਪਲੱਸ 5 ਕੰਪਨੀ ਦਾ ਫਲੈਗਸ਼ਿਪ ਸਮਾਰਟਫੋਨ ਹੈ ਜੋ ਕਿ ਐਕਸਕਲੂਸਿਵਲੀ ਤੌਰ 'ਤੇ ਅਮੇਜ਼ਨ ਸੇਲ ਲਈ ਉਪਲੱਬਧ ਹੈ, ਜਿਸਦੀ ਸ਼ੁਰੂਆਤੀ ਕੀਮਤ 32,999 ਰੁਪਏ ਹੈ। ਇਸ ਸਮਾਰਟਫੋਨ 'ਚ 20 ਮੈਗਾਪਿਕਸਲ ਨਾਲ 16 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਵੀਡੀਓ ਕਾਲਿੰਗ ਅਤੇ ਸੈਲਫੀ ਲਈ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
OnePlus 5 ਖਰੀਦਣ ਦਾ ਸੁਨਹਿਰੀ ਮੌਕਾ, ਕੰਪਨੀ ਨੇ ਪੇਸ਼ ਕੀਤਾ ਦੀਵਾਲੀ ਆਫਰ
NEXT STORY