ਗੈਜੇਟ ਡੈਸਕ- ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅਖਿਰਕਾਰ ਵਨਪਲੱਸ ਨੇ ਆਪਣਾ ਨਵਾਂ ਫਲੈਗਸ਼ਿੱਪ ਸਮਾਰਟਫੋਨ ਵਨਪਲੱਸ 6ਟੀ (OnePlus 6T) ਨੂੰ ਭਾਰਤੀ ਗਾਹਕਾਂ ਲਈ ਲਾਂਚ ਕਰ ਹੀ ਦਿੱਤਾ। ਇਸ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਸੋਮਵਾਰ ਨੂੰ ਨਿਊ ਯਾਰਕ 'ਚ ਆਯੋਜਿਤ ਇਕ ਈਵੈਂਟ 'ਚ ਲਾਂਚ ਕੀਤਾ ਗਿਆ ਸੀ। ਵਨਪਲੱਸ 6ਟੀ ਹਕੀਕਤ 'ਚ OnePlus 6 ਦਾ ਅਪਗ੍ਰੇਡ ਹੈ ਤੇ ਇਹ ਕਾਫ਼ੀ ਸਾਰੇ ਵੱਡੇ ਬਦਲਾਅ ਨਾਲ ਲਿਆਉਂਦਾ ਹੈ। ਵਾਟਰਡਰਾਪ ਨੌਚ ਤੋਂ ਲੈ ਕੇ 3.5mm ਜੈੱਕ ਦੇ ਗਾਇਬ ਹੋਣ ਤੱਕ ਫੋਨ 'ਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਦੇ ਹਨ।
OnePlus 6T ਦੀ ਭਾਰਤ 'ਚ ਕੀਮਤ ਤੇ ਆਫਰ
ਵਨਪਲੱਸ 6ਟੀ ਦੀ ਭਾਰਤ 'ਚ ਕੀਮਤ 37,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਕੀਮਤ 'ਚ 6 ਜੀ. ਬੀ ਰੈਮ/128 ਜੀ. ਬੀ ਸਟੋਰੇਜ ਮਾਡਲ ਵੇਚਿਆ ਜਾਵੇਗਾ। ਇਹ ਸਿਰਫ ਮਿਰਰ ਬਲੈਕ ਰੰਗ 'ਚ ਉਪਲੱਬਧ ਹੋਵੇਗਾ। ਉਥੇ ਹੀ, 8 ਜੀ. ਬੀ ਰੈਮ/128 ਜੀ. ਬੀ ਸਟੋਰੇਜ ਵਾਲਾ ਮਾਡਲ ਮਿਡਨਾਈਟ ਬਲੈਕ ਤੇ ਮਿਰਰ ਬਲੈਕ ਕਲਰ 'ਚ ਉਪਲੱਬਧ ਹੋਵੇਗਾ। ਇਸ ਦੀ ਕੀਮਤ 41,999 ਰੁਪਏ ਹੈ। ਸਭ ਤੋਂ ਮਹਿੰਗਾ ਵੇਰੀਐਂਟ 8 ਜੀ. ਬੀ ਰੈਮ ਤੇ 256 ਜੀ. ਬੀ ਸਟੋਰੇਜ ਵਾਲਾ ਹੈ। ਇਸ ਨੂੰ 45,999 ਰੁਪਏ 'ਚ ਵੇਚਿਆ ਜਾਵੇਗਾ।
ਵਨਪਲੱਸ ਤੇ ਰਿਲਾਇੰਸ ਜਿਓ ਨੇ ਇੱਕ ਨਵਾਂ ਆਫਰ ਅਨਲਾਕ ਦ ਸਪੀਡ ਨਾਂ ਨਾਲ ਪੇਸ਼ ਕੀਤਾ ਹੈ। ਇਸ ਆਫਰ ਦੇ ਤਹਿਤ ਵਨਪਲੱਸ ਗਾਹਕਾਂ ਨੂੰ ਜਿਓ ਨਾਲ ਨਵੇਂ ਵਨਪਲੱਸ 6ਟੀ ਸਮਾਰਟਫੋਨ ਦੀ ਖਰੀਦਦਾਰੀ 'ਤੇ 5400 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲੇਗਾ। ਅਮੇਜ਼ਾਨ ਇੰਡੀਆ ਨੇ ਵਨਪਲੱਸ 6ਟੀ ਖਰੀਦਣ ਵਾਲੇ ਗਾਹਕਾਂ ਲਈ ਲਾਂਚ ਆਫਰਸ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ। ਆਈ ਸੀ. ਆਈ. ਸੀ. ਆਈ. ਤੇ ਸਿਟੀ ਬੈਂਕ ਕ੍ਰੈਡਿਟ ਕਾਰਡ ਤੋਂ ਭੁਗਤਾਨ ਕਰਨ 'ਤੇ 2,000 ਰੁਪਏ ਦਾ ਇੰਸਟੈਂਟ ਡਿਸਕਾਊਂਟ, Amzon Pay ਤੋਂ ਭੁਗਤਾਨ 'ਤੇ 1,000 ਰੁਪਏ ਕੈਸ਼ਬੈਕ, ਫ੍ਰੀ ਡੈਮੇਜ ਪ੍ਰੋਟੈਕਸ਼ਨ ਤੇ ਬਿਨਾਂ ਵਿਆਜ ਵਾਲੀ ਈ. ਐੱਮ. ਆਈ ਆਫਰਸ ਮਿਲਣਗੇ। ਇਸ ਫੋਨ ਦੀ ਵਿਕਰੀ 1 ਨਵੰਬਰ ਤੋਂ ਸ਼ੁਰੂ ਹੋਵੇਗੀ।
ਸਪੈਸੀਫਿਕੇਸ਼ਨਸ
ਵਨਪਲੱਸ 6ਟੀ ਨੂੰ ਕੰਪਨੀ ਨੇ ਮੈਟਲ ਫ੍ਰੇਮ ਬਾਡੀ 'ਤੇ ਬਣਾਇਆ ਹੈ ਜਿਸ ਦਾ ਬੈਕ ਪੈਨਲ ਗਲਾਸ ਦਾ ਹੈ। ਵਨਪਲੱਸ 6ਟੀ ਕੰਪਨੀ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜੋ ਛੋਟੀ ਜਿਹੀ 'ਓ' ਸ਼ੇਪ ਵਾਲੀ ਏਅਰਡਰਾਪ ਡਿਸਪਲੇਅ 'ਤੇ ਲਾਂਚ ਹੋਇਆ ਹੈ। ਇਸ ਫੋਨ 'ਚ 19.5:9 ਅਸਪੈਕਟ ਰੇਸ਼ਿਓ 6.41-ਇੰਚ ਦੀ ਫੁੱਲ ਐੱਚ. ਡੀ+ ਬੇਜ਼ਲ ਲੈੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ ਜੋ 1080x2280 ਪਿਕਸਲ ਰੈਜੋਲਿਊਸ਼ਨ ਸਪੋਰਟ ਕਰਦੀ ਹੈ। ਵਨਪਲੱਸ 6ਟੀ ਦਾ ਸਕਰੀਨ-ਟੂ-ਬਾਡੀ ਰੇਸ਼ੀਓ 85.7 ਫੀਸਦੀ ਹੈ। ਕੰਪਨੀ ਨੇ ਡਿਸਪਲੇਅ ਨੂੰ ਪ੍ਰੋਟੈਕਟ ਕਰਨ ਲਈ ਇਸ ਨੂੰ ਕੋਰਨਿੰਗ ਗੋਰਿੱਲਾ ਗਲਾਸ 6ਟੀ ਨੂੰ ਪ੍ਰੋਟੈਕਟ ਕੀਤਾ ਹੈ ਜੋ ਬੇਹੱਦ ਹੀ ਮਜਬੂਤ ਹੈ।
ਪਰਫਾਰਮੈਂਸ
OnePlus 6T Qualcomm ਸਨੈਪਡ੍ਰੈਗਨ 845 ਚਿਪਸੈੱਟ 'ਤੇ ਰਨ ਕਰਦਾ ਹੈ। OnePlus 6T ਦੇ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਹ Google ਦੇ ਲੇਟੈਸਟ ਆਪਰੇਟਿੰਗ ਸਿਸਟਮ Android 9 Pie 'ਤੇ ਰਨ ਕਰਦਾ ਹੈ। ਨਾਲ ਹੀ ਇਸ 'ਚ OnePlus ਦਾ ਯੂਜ਼ਰ ਇੰਟਰਫੇਸ ਆਕਸੀਜਨ ਓ. ਐੱਸ ਦਿੱਤਾ ਗਿਆ ਹੈ। ਫੋਨ 'ਚ ਬੂਸਟ ਮੋਡ ਦਿੱਤਾ ਗਿਆ ਹੈ ਜੋ ਇਸ 'ਚ ਐਪ ਲੋਡ ਹੋਣ 'ਚ ਹੋਰਾਂ ਫੋਨਜ਼ ਦੇ ਮੁਕਾਬਲੇ 20 ਫੀਸਦੀ ਘੱਟ ਸਮਾਂ ਲਗਾਉਂਦਾ ਹੈ। ਫੋਨ 'ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਸੈਂਸਰ ਦਿੱਤਾ ਗਿਆ ਹੈ।
ਕੈਮਰਾ
ਇਸ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ ਕਿ 16 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ f/1.7 ਅਪਰਚਰ ਦੇ ਨਾਲ ਹੈ ਤੇ ਸਕੈਂਡਰੀ ਸੈਂਸਰ 20 ਮੈਗਾਪਿਕਸਲ ਦਾ ਹੈ ਜੋ ਕਿ f/1.7 ਅਪਰਚਰ ਦੇ ਨਾਲ ਹੈ। ਇਸ ਦੇ ਸੈਂਸਰਸ OIS + EIS ਤੇ 480 ਪਿਕਸਲਸ ਸਲੋਅ-ਮੋਸ਼ਨ ਸਪੋਰਟ ਦੇ ਨਾਲ ਹੈ। ਇਸ 'ਚ ਇਕ ਨਵਾਂ ਨਾਈਟਸਕੇਪ ਮੋਡ ਦਿੱਤਾ ਗਿਆ ਹੈ ਜੋ ਕਿ ਇਸ ਦੇ ਕੈਮਰਾ ਦੀ ਪਰਫਾਰਮੈਂਸ ਨੂੰ ਲੋਅ-ਲਾਈਟ 'ਚ ਵਾਧਾ ਦਿੰਦਾ ਹੈ। ਕੰਪਨੀ ਮੁਤਾਬਕ ਇਸ ਦੇ ਨਾਈਟ ਮੋਡ ਤੋਂ ਸਿਰਫ 2 ਸੈਕਿੰਡਸ 'ਚ ਹੀ ਫੋਟੋ ਖਿੱਚ ਜਾਂਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਕ ਨਵਾਂ ਮੋਡ ਪੋਰਟ੍ਰੇਟ ਲਈ ਸਟੂਡੀਓ ਲਾਈਟਿੰਗ ਮੋਡ ਨਾਂ ਨਾਲ ਪੇਸ਼ ਕੀਤਾ ਹੈ। ਉਥੇ ਹੀ ਸੈਲਫੀ ਲਈ ਇਹ ਫੋਨ ਐਫ/2.0 ਅਪਰਚਰ ਵਾਲਾ 16-ਮੈਗਾਪਿਕਸਲ ਦਾ ਫਰੰਟ ਕੈਮਰਾ ਸਪੋਰਟ ਕਰਦਾ ਹੈ।
ਸਟੋਰੇਜ਼
OnePlus 6T 6GB ਤੇ 8GB ਰੈਮ ਵੇਰੀਐਂਟ ਦੇ ਨਾਲ ਹੀ 128GB ਤੇ 2566GB ਮੈਮਰੀ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ ਫੋਨ ਦੇ ਨਾਲ 64GB ਇੰਟਰਨਲ ਮੈਮੋਰੀ ਨਹੀਂ ਦਿੱਤੀ ਹੈ ਮਤਲਬ ਕਿ ਯੂਜ਼ਰਸ ਨੂੰ ਫੋਨ 'ਚ ਜ਼ਿਆਦਾ ਸਪੇਸ ਮਿਲੇਗੀ।
ਬੈਟਰੀ ਕਪੈਸਿਟੀ
ਇਸ 'ਚ ਪਹਿਲੇ ਦੀ ਤਰ੍ਹਾਂ ਡੈਸ਼ ਚਾਰਜ ਟੈਕਨਾਲੋਜੀ ਰੱਖੀ ਗਈ ਹੈ। OnePlus 6T 'ਚ 3,700 ਐੱਮ. ਏ. ਐੱਚ ਦੀ ਬੈਟਰੀ ਕਪੈਸਿਟੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ 'ਚ OnePlus 6 ਦੇ ਮੁਕਾਬਲੇ 23 ਫੀਸਦੀ ਜ਼ਿਆਦਾ ਬੈਟਰੀ ਬੈਕਅਪ ਮਿਲਦਾ ਹੈ। ਇਸ 'ਚ 3.5 ਐੱਮ.ਐੱਮ. ਆਡੀਓ ਜੈਕ ਨੂੰ ਹਟਾ ਦਿੱਤਾ ਗਿਆ ਹੈ ਅਤੇ ਉਸ ਦੀ ਜਗ੍ਹਾ USB Type-C ਟੂ 3.5 ਐੱਮ.ਐੱਮ. ਡੌਂਗਲ ਦਿੱਤੀ ਗਈ ਹੈ। ਇਸ ਡੌਂਗਲ ਰਾਹੀਂ ਯੂਜ਼ਰਸ ਆਪਣਾ ਪੁਰਾਣਾ 3.5ਐੱਮ.ਐੱਮ. ਪਿਨ ਵਾਲੇ ਈਅਰਫੋਨ ਲਗਾ ਸਕਦੇ ਹਨ। ਜੋ ਲੋਕ ਅਜਿਹਾ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਲਈ ਕੰਪਨੀ ਨੇ Type-C ਬੁਲੇਟ ਈਅਰਫੋਨ ਲਾਂਚ ਕੀਤੇ ਹਨ।
ਕੁਨੈਕਟੀਵਿਟੀ
ਕੁਨੈਕਟੀਵਿਟੀ ਲਈ ਫੋਨ 'ਚ 4ਜੀ ਐੱਲ.ਟੀ.ਈ., ਵਾਈ-ਫਾਈ 802.11 ਏ.ਸੀ., ਐੱਨ.ਐੱਫ.ਸੀ. ਬਲੂਟੁੱਥ 5.0, ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਵਰਗੇ ਫੀਚਰ ਦਿੱਤੇ ਗਏ ਹਨ।
ਐਪਲ ਪੈਨਸਲ ਨਾਲ ਲਾਂਚ ਹੋਇਆ iPad Pro 2018 , ਜਾਣੋ ਕੀਮਤ
NEXT STORY