ਗੈਜੇਟ ਡੈਸਕ– ਵਨਪਲੱਸ 7ਟੀ ਨੂੰ ਆਖਿਰਕਾਰ ਲਾਂਚ ਕਰ ਦਿੱਤਾ ਗਿਆ ਹੈ ਪਰ ਜੇਕਰ ਤੁਸੀਂ ਇਸ ਦੇ ਪੁਰਾਣੇ ਮਾਡਲ ਵਨਪਲੱਸ 7 ਦਾ ਇਸਤੇਮਾਲ ਕਰ ਰਹੇ ਹੋ ਤਾਂ ਕੀ ਤੁਹਾਨੂੰ ਇਸ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ? ਇਸ ਖਬਰ ’ਚ ਅੱਜ ਅਸੀਂ ਤੁਹਾਨੂੰ ਦੋਵਾਂ ਡਿਵਾਈਸਿਜ਼ ਦੇ ਫੀਚਰਜ਼ ਦੀ ਜਾਣਕਾਰੀ ਦੇਵਾਂਗੇ ਜਿਸ ਨਾਲ ਤੁਹਾਨੂੰ ਇਹ ਸਮਝਣ ’ਚ ਆਸਾਨੀ ਹੋਵੇਗੀ ਕੀ ਵਨਪਲੱਸ 7ਟੀ ਪੁਰਾਣੇ ਮਾਡਲ ਨਾਲੋਂ ਜ਼ਿਆਦਾ ਅਲੱਗ ਨਹੀਂ ਹੈ।
- ਨਵੇਂ ਵਨਪਲੱਸ 7ਟੀ ’ਚ ਕੰਪਨੀ ਨੇ ਲੇਟੈਸਟ ਪ੍ਰੋਸੈਸਰ, ਪਿਛਲੇ ਮਾਡਲ ਨਾਲੋਂ ਵੱਡੀ 90Hz ਡਿਸਪਲੇਅ, ਐਕਸਟਰਾ ਕੈਮਰਾ ਸੈਂਸਰ ਅਤੇ ਵਰੈਪ ਚਾਰਜ 30T ਵਰਗੇ ਫੀਚਰਜ਼ ਦਿੱਤੇ ਹਨ ਪਰ ਰੀਅਲ ਟਾਈਮ ਪਰਫਾਰਮੈਂਸ ’ਚ ਜ਼ਿਆਦਾ ਫਰਕ ਦੇਖਣ ਨੂੰ ਨਹੀਂ ਮਿਲਿਆ।
- ਵਨਪਲੱਸ 7ਟੀ ਦੇ 8 ਜੀ.ਬੀ.ਰੈਮ ਅਤੇ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 37,999 ਰੁਪਏ ਰੱਖੀ ਗਈ ਹੈ। ਉਥੇ ਹੀ 256 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਨੂੰ 39,999 ਰੁਪਏ ’ਚ ਖਰੀਦਿਆ ਜਾ ਸਕੇਗਾ। ਕੀਮਤ ਦੇ ਲਿਹਾਜ ਨਾਲ ਜੇਕਰ ਇਸ ਦਾ ਮੁਕਾਬਲਾ ਪਿਛਲੇ ਮਾਡਲ ਵਨਪਲੱਸ 7 ਨਾਲ ਕਰੀਏ ਤਾਂ ਇਸ ਦੇ ਦੂਜੇ 8 ਜੀ.ਬੀ. ਰੈਮ ਅਤੇ 128 ਜੀ.ਬੀ. ਵੇਰੀਐਂਟ ਦੀਕੀਮਤ 32,999 ਰੁਪਏ ਹੈ। ਉਥੇ ਹੀ ਦੂਜੇ 8 ਜੀ.ਬੀ. ਰੈਮ ਅਤੇ 256 ਜੀ.ਬੀ. ਵੇਰੀਐਂਟ ਦੀ ਕੀਮਤ 37,999 ਰੁਪਏ ਹੈ।
- ਨਵੇਂ ਵਨਪਲੱਸ 7ਟੀ ’ਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ ਜੋ 90Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਸ ’ਤੇ 3ਡੀ ਕਾਰਨਿੰਗ ਗੋਰਿਲਾ ਗਲਾਸ ਦੀ ਪ੍ਰੋਟੈਕਸ਼ਨ ਵੀ ਮੌਜੂਦ ਹੈ। ਉਥੇ ਹੀ ਵਨਪਲੱਸ 7 ’ਚ 6.4 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ’ਤੇ ਗੋਰਿਲਾ ਗਲਾਸ 6 ਦੀ ਪ੍ਰੋਟੈਕਸ਼ਨ ਮੌਜੂਦ ਹੈ।
- ਵਨਪਲੱਸ 7ਟੀ ’ਚ ਕੁਆਲਕਾਮ ਦਾ ਲੇਟੈਸਟ ਸਨੈਪਡ੍ਰੈਗਨ 855 ਪਲੱਸ ਪ੍ਰੋਸੈਸਰ ਲੱਗਾ ਹੈ ਜੋ ਕਿ 2.96GHz ਦੀ ਮੈਕਸਿਮਮ ਕਲਾਕ ਸਪੀਡ ’ਤੇ ਕੰਮ ਕਰਦਾ ਹੈ। ਗ੍ਰਾਫਿਕਸ ਲਈ ਇਸ ਵਿਚ Adreno 640 GPU ਦਿੱਤਾ ਗਿਆ ਹੈ। ਉਥੇ ਹੀ ਵਨਪਲੱਸ 7 ’ਚ 2.8GHz ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਲੱਗਾ ਹੈ, ਗ੍ਰਾਫਿਕਸ ਦੇ ਲਿਹਾਜ ਨਾਲ ਇਸ ਦੀ ਪਾਵਰ ਵਨਪਲੱਸ 7ਟੀ ਜਿੰਨੀ ਹੀ ਹੈ।
- ਵਨਪਲੱਸ 7ਟੀ ਅਤੇ ਵਨਪਲੱਸ 7, ਦੋਵਾਂ ’ਚ ਹੀ 48 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਅਤੇ 16 ਮੈਗਾਪਿਕਸਲ ਦਾ ਅਲਟਰਾਵਾਈਡ ਸੈਂਸਰ ਦਿੱਤਾ ਗਿਆ ਹੈ।
- ਬੈਟਰੀ ਦੀ ਗੱਲ ਕੀਤੀ ਜਾਵੇ ਤਾਂ ਵਨਪਲੱਸ 7ਟੀ ’ਚ ਥੋੜ੍ਹੀ ਵੱਡੀ 3,800mAh ਦੀ ਬੈਟਰੀ ਲੱਗੀ ਹੈ ਜੋ ਵਰੈਪ ਚਾਰਜ 30W ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ। ਉਥੇ ਹੀ ਵਨਪਲੱਸ 7 ’ਚ 3,700mAh ਦੀ ਬੈਟਰੀ ਮਿਲਦੀ ਹੈ, ਜੋ 20W ਫਾਸਟ ਚਾਰਜਿੰਗ ਤਕਨੀਕ ਨੂੰ ਸਪੋਰਟ ਕਰਦੀ ਹੈ।
21 ਸਾਲ ਦਾ ਹੋਇਆ ਗੂਗਲ, ਡੂਡਲ ਬਣਾ ਕੇ ਮਨਾ ਰਿਹੈ ਜਨਮਦਿਨ
NEXT STORY