ਗੈਜੇਟ ਡੈਸਕ—ਵਨਪਲੱਸ ਦੇ ਨਵੇਂ ਸਮਾਰਟਫੋਨਸ ਨੂੰ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਵਨਪਲੱਸ 8 ਸੀਰੀਜ਼ ਦੇ ਸਮਾਰਟਫੋਨ ਦੀ 17 ਅਪ੍ਰੈਲ ਨੂੰ ਹੋਈ ਸੇਲ 'ਚ ਸਿਰਫ 1 ਮਿੰਟ 'ਚ 100 ਕਰੋੜ ਰੁਪਏ ਤੋਂ ਜ਼ਿਆਦਾ ਦੇ ਫੋਨ ਵਿਕ ਗਏ। ਚੀਨ 'ਚ ਹੋਈ ਸੇਲ 'ਚ ਬੇਸ ਅਤੇ ਵਨਪਲੱਸ 8 ਪ੍ਰੋ ਵੇਰੀਐਂਟ ਨੂੰ ਸ਼ਾਮਲ ਕੀਤਾ ਗਿਆ ਹੈ। ਚੀਨ 'ਚ ਵਨਪਲੱਸ 8 ਸੀਰੀਜ਼ ਦੇ ਸਮਾਰਟਫੋਨ ਦੀ ਸੇਲ 1 ਮਿੰਟ 'ਚ 100 ਮਿਲੀਅਨ ਯੁਆਨ (ਕਰੀਬ 109 ਕਰੋੜ ਰੁਪਏ) ਤੋਂ ਜ਼ਿਆਦਾ ਰਹੀ। ਚੀਨ 'ਚ ਵਨਪਲੱਸ 8 ਸੀਰੀਜ਼ ਦੇ ਸਮਾਰਟਫੋਨ ਦੀ ਕੀਮਤ 3999 ਯੁਆਨ (ਕਰੀਬ 43,200 ਰੁਪਏ) ਤੋਂ ਸ਼ੁਰੂ ਹੈ ਅਤੇ ਵਨਪਲੱਸ ਦੇ ਲੇਟੈਸਟ ਫਲੈਗਸ਼ਿਪ ਸਮਾਰਟਫੋਨ ਨੂੰ ਸ਼ਾਨਦਾਰ ਸਫਲਤਾ ਮਿਲੀ ਹੈ।
ਕੀਮਤ
17 ਅਪ੍ਰੈਲ ਨੂੰ ਹੋਈ ਸੇਲ 'ਚ 8ਜੀ.ਬੀ. ਰੈਮ ਅਤੇ 12ਜੀ.ਬੀ. ਸਟੋਰੇਜ਼ ਵਾਲੇ ਵਨਪਲੱਸ 8 ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਕੀਮਤ 3999 ਯੁਆਨ (ਕਰੀਬ 43,200 ਰੁਪਏ) ਹੈ। ਇਸ ਤੋਂ ਇਲਾਵਾ 12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 4,599 ਯੁਆਨ (ਕਰੀਬ 49,700 ਰੁਪਏ), 8ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 5,399 ਯੁਆਨ (ਕਰੀਬ 58,300 ਰੁਪਏ) ਜਦਕਿ 12ਜੀ.ਬੀ. ਰੈਮ+256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 5,999 ਯੁਆਨ (ਕਰੀਬ 64,800 ਰੁਪਏ) ਹੈ।
ਸੇਲ 'ਚ ਵਿਕੇ 20,000 ਤੋਂ ਜ਼ਿਆਦਾ ਫੋਨ
ਵਨਪਲੱਸ 8 ਸੀਰੀਜ਼ ਸਮਾਰਟਫੋਨਸ ਦੀ ਸੇਲਸ 'ਚ ਚੀਨ ਦੇ ਸਾਰੇ ਪ੍ਰਮੁੱਖ ਪਲੇਟਫਾਰਮਸ ਦੀ ਸੇਲਸ ਡਾਟਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ 'ਚ ਆਫਲਾਈਨ ਫਿਜ਼ੀਕਲ ਸਟੋਰਸ, ਕੰਪਨੀ ਦੀ ਆਫੀਸ਼ੀਅਲ ਵੈੱਬਸਾਈਟ, ਈ-ਕਾਮਰਸ ਅਤੇ ਰਿਟੇਲਿੰਗ ਪਲੇਟਫਾਰਮਸ ਸ਼ਾਮਲ ਹਨ। ਕੁਝ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਵਨਪਲੱਸ ਨੇ ਇਸ ਸੇਲ 'ਚ ਕਰੀਬ 200,00 ਯੂਨੀਟਸ ਦੀ ਵਿਕਰੀ ਕੀਤੀ ਹੈ। ਕੰਪਨੀ ਨੇ ਵਨਪਲੱਸ 8 ਸੀਰੀਜ਼ ਦੇ ਸਮਾਰਟਫੋਨਸ ਨੂੰ ਇਕ ਆਨਲਾਈਨ ਇਵੈਂਟ 'ਚ ਲਾਂਚ ਕੀਤਾ ਸੀ। ਕੰਪਨੀ ਨੇ ਅਜੇ ਭਾਰਤੀ ਬਾਜ਼ਾਰ 'ਚ ਇਨ੍ਹਾਂ ਸਮਾਰਟਫੋਨ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ ਹੈ।
BSNL ਨੇ 5 ਮਈ ਤਕ ਵਧਾਈ ਪ੍ਰੀਪੇਡ ਪਲਾਨਸ ਦੀ ਮਿਆਦ
NEXT STORY