ਗੈਜੇਟ ਡੈਸਕ– ਵਨਪਲੱਸ 9 ਪ੍ਰੀਮੀਅਮ ਸਮਾਰਟਫੋਨ ਸੀਰੀਜ਼ ਦੇ ਲਾਂਚ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫੋਨ ਬਾਰੇ ਲਗਾਤਾਰ ਲੀਕਸ ਅਤੇ ਅਫਵਾਹਾਂ ਸਾਹਮਣੇ ਆ ਰਹੀਆਂ ਹਨ। OnePlus 9 Pro ਦੇ ਡਿਜ਼ਾਇਨ ਤੋਂ ਲੈ ਕੇ ਫੀਚਰਜ਼ ਤਕ ਕਈ ਲੀਕਸ ਸਾਹਮਣੇ ਆ ਚੁੱਕੇ ਹਨ।
OnePlus 9 Pro ਦਾ ਡਿਜ਼ਾਇਨ ਹੋਵੇਗਾ ਅਨੋਖਾ
ਵਨਪਲੱਸ 9 ਪ੍ਰੋ ਦੇ ਡਿਜ਼ਾਇਨ ਬਾਰੇ ਹੁਣ ਖ਼ਾਸ ਜਾਣਕਾਰੀ ਸਾਹਮਣੇ ਆਈ ਹੈ। OnLeaks ਨੇ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਵਨਪਲੱ 9 ਪ੍ਰੋ ਦਾ ਡਿਜ਼ਾਇਨ ਵਨਪਲੱਸ 8 ਅਤੇ 8ਟੀ ਦੇ ਡਿਜ਼ਾਇਨ ਨੂੰ ਮਰਜ ਕਰਕੇ ਬਣਾਇਆ ਜਾਵੇਗਾ। ਇਹ ਫੋਨ ਕੁਝ ਸਮਾਂ ਪਹਿਲਾਂ ਹੀ ਲਾਂਚ ਹੋਏ ਸਨ।
ਵਨਪਲੱਸ 8ਟੀ ’ਚ ਹੀ ਹੈ ਖ਼ਾਸ
ਵਨਪਲੱਸ ਦੇ ਫਲੈਗਸ਼ਿਪ ਸਮਾਰਟਫੋਨ ਵਨਪਲੱਸ 8ਟੀ 5ਜੀ ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ 6.55 ਇੰਚ 120 Hz Fluid AMOLED ਡਿਸਪਲੇਅ ਵਾਲੇ ਇਸ ਫੋਨ ਦਾ ਸਕਰੀਨ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਕੁਆਲਕਾਮ ਸਨੈਪਡ੍ਰੈਗਨ 865 SoC ਪ੍ਰੋਸੈਸਰ ਨਾਲ ਲੈਸ ਇਸ ਫੋਨ ’ਚ 16 ਮੈਗਾਪਿਕਸਲ ਦੇ ਸੈਲਫੀ ਕੈਮਰੇ ਨਾਲ ਹੀ 48 MP Sony IMX586 ਸੈਂਸਰ, 16 MP ਅਲਟਰਾ ਵਾਈਡ ਐਂਗਲ, 5 ਮੈਗਾਪਿਕਸਲ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਮੋਨੋਕ੍ਰੋਮ ਲੈੱਨਜ਼ ਵਾਲੇ ਕਵਾਡ ਕੈਮਰੇ ਹਨ।
ਵਨਪਲੱਸ 8ਟੀ 5ਜੀ ਸਮਾਰਟਫੋਨ ’ਚ 4500mAh ਦੀ ਬੈਟਰੀ ਲੱਗੀ ਹੈ ਜੋ ਕਿ 65 ਵਾਟ ਫਾਸਟ ਚਾਰਜਿੰਗ ਸੁਪੋਰਟ ਕਰਦੀ ਹੈ। ਵਨਪਲੱਸ 8ਟੀ Aquamarine Green ਅਤੇ Lunar Silver ਕਲਰ ਆਪਸ਼ਨ ’ਚ ਹੈ। ਇਹ ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ ਦੇ ਆਕਸੀਜਨ ਓ.ਐੱਸ. ’ਤੇ ਬੇਸਡ ਹੈ। ਭਾਰਤ ’ਚ ਵੀ ਇਹ ਫੋਨ ਵਿਕਰੀ ਦੇ ਮਾਮਲੇ ’ਚ ਧੂਮ ਮਚਾਉਣ ਲਈ ਤਿਆਰ ਹੈ।
11 ਨਵੇਂ ਕਸਟਮਾਈਜ਼ਡ ਕਲਰ ਆਪਸ਼ੰਸ ਨਾਲ ਹੁਣ ਖ਼ਰੀਦ ਸਕੋਗੇ ਯਾਮਾਹਾ ਦੀ MT-15
NEXT STORY