ਗੈਜੇਟ ਡੈਸਕ– ਵਨਪਲੱਸ ਨੇ ਸ਼ੁੱਕਰਵਾਰ ਨੂੰ ਵਿੰਟਰ ਐਡੀਸ਼ਨ ਲਾਂਚ ਈਵੈਂਟ ’ਚ ਆਪਣੇ ਨਵੇਂ ਸਮਾਰਟਫੋਨ OnePlus 9RT ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲਿਆਇਆ ਗਿਆ ਹੈ ਅਤੇ ਇਸ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜਿਨ੍ਹਾਂ ’ਚੋਂ ਮੇਨ ਕੈਮਰਾ 50 ਮੈਗਾਪਿਕਸਲ ਦਾ ਹੈ।
ਕੀਮਤ ਦੀ ਗੱਲ ਕਰੀਏ ਤਾਂ OnePlus 9RT ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 42,999 ਰੁਪਏ ਰੱਖੀ ਗਈ ਹੈ, ਉਥੇ ਹੀ ਇਸਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 46,999 ਰੁਪਏ ਹੈ। ਗਾਹਕ ਇਸ ਫੋਨ ਨੂੰ ਹੈਕਰ ਬਲੈਕ ਅਤੇ ਨੈਨੋ ਸਿਲਵਰ ਰੰਗ ’ਚ ਖਰੀਦ ਸਕਣਗੇ। ਇਸਨੂੰ 17 ਜਨਵਰੀ ਤੋਂ ਭਾਰਤ ’ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
OnePlus 9RT ਦੇ ਫੀਚਰਜ਼
ਡਿਸਪਲੇਅ - 6.62 ਇੰਚ ਦੀ FHD+ (1,080x2,400 ਪਿਕਸਲ), (ਸੈਮਸੰਗ E4) ਅਮੋਲੇਡ, 120Hz ਦੇ ਰਿਫ੍ਰੈਸ਼ ਰੇਟ ਦੀ ਸਪੋਰਟ
ਪ੍ਰੋਸੈਸਰ - ਕੁਆਲਕਾਮ ਸਨੈਪਡ੍ਰੈਗਨ 888
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ OxygenOS 11
ਰੀਅਰ ਕੈਮਰਾ - 50MP (Sony IMX766 ਸੈਂਸਰ) +16MP ਵਾਈਡ ਐਂਗਲ + 2MP (ਮੈਕ੍ਰੋ ਸੈਂਸਰ) (60fps ’ਤੇ 4K ਵੀਡੀਓ ਰਿਕਾਰਡਿੰਗ ਦੀ ਸੁਵਿਧਾ)
ਫਰੰਟ ਕੈਮਰਾ - 16MP
ਬੈਟਰੀ - 4,500mAh, 65W ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ - 5G, 4G LTE, ਵਾਈ-ਫਾਈ 6 ਅਤੇ ਬਲੂਟੁੱਥ v5.2
ਵੱਡੀ ਡਿਸਪਲੇਅ ਤੇ ਸ਼ਾਨਦਾਰ ਫੀਚਰਜ਼ ਵਾਲੀ ਨਵੀਂ ਸਮਾਰਟਵਾਚ ਲਾਂਚ, ਕੀਮਤ 2 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY