ਗੈਜੇਟ ਡੈਸਕ– ਘਰੇਲੂ ਕੰਪਨੀ ਟੈਗ (TAGG) ਨੇ ਆਪਣੀ ਨਵੀਂ ਸਮਾਰਟਵਾਚ TAGG Verve Active ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕਰ ਦਿੱਤਾ ਹੈ। TAGG Verve Active ਨੂੰ ਅਜਿਹੇ ਗਾਹਕਾਂ ਨੂੰ ਧਿਆਨ ’ਚ ਰੱਖ ਕੇ ਪੇਸ਼ ਕੀਤਾ ਗਿਆ ਹੈ ਜੋ ਕਿ ਘੱਟ ਕੀਮਤ ’ਚ ਇਕ ਸ਼ਾਨਦਾਰ ਸਮਾਰਟਵਾਚ ਦੀ ਭਾਲ ਕਰ ਰਹੇ ਹਨ। TAGG Verve Active ਨੂੰ 1.70 ਇੰਚ ਦੀ ਵੱਡੀ ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ। ਇਸਦੀ ਕੀਮਤ 1,899 ਰੁਪਏ ਰੱਖੀ ਗਈ ਹੈ।
TAGG Verve Active ਦੇ ਨਾਲ 24 ਘੰਟੇ ਹਾਰਟ ਰੇਟ ਮਾਨੀਟਰਿੰਗ ਤੋਂ ਇਲਾਵਾ SpO2 ਸੈਂਸਰ ਵੀ ਮਿਲੇਗਾ ਜੋ ਕਿ ਬਲੱਡ ਆਕਸੀਜ਼ਨ ਲੈਵਲ ਦੀ ਜਾਣਕਾਰੀ ਦਿੰਦਾ ਹੈ। ਇਹ ਵਾਚ ਤਾਪਮਾਨ ਸੈਂਸਰ ਨਾਲ ਵੀ ਲੈਸ ਹੈ ਯਾਨੀ ਇਹ ਵਾਚ ਥਰਮਾਮੀਟਰ ਦਾ ਵੀ ਕੰਮ ਕਰੇਗੀ।
TAGG Verve Active ਦੀ ਬੈਟਰੀ ਲਾਈਫ ਨੂੰ ਲੈ ਕੇ 35 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ 24 ਸਪੋਰਟਸ ਮੋਡ ਦਿੱਤੇ ਗਏ ਹਨ। ਇਸ ਵਾਚ ’ਚ Realtek8752x ਪ੍ਰੋਸੈਸਰ ਹੈ। ਐਪ ਰਾਹੀਂ ਤੁਹਾਨੂੰ 100 ਤੋਂ ਜ਼ਿਆਦਾ ਵਾਚ ਫੇਸਿਜ਼ ਮਿਲਣਗੇ। TAGG Verve Active ’ਚ ਜੀ.ਪੀ.ਐੱਸ. ਨਹੀਂ ਹੈ, ਅਜਿਹੇ ’ਚ ਇਹ ਐਪ ਦੇ ਜੀ.ਪੀ.ਐੱਸ. ਸਪੋਰਟ ਨਾਲਕੰਮ ਕਰੇਗੀ।
TAGG Verve Active ’ਚ 1.70 ਇੰਚ ਦੀ ਡਿਸਪਲੇਅ ਹੈ ਜਿਸਦੇ ਉਪਰ 2.5ਡੀ ਕਰਵਡ ਗਲਾਸ ਵੀ ਹੈ। ਵਾਟਰਪਰੂਫ ਲਈ ਇਸ ਵਾਚ ਨੂੰ IP68 ਦੀ ਰੇਟਿੰਗ ਮਿਲੀ ਹੈ। ਇਸਦਾ ਭਾਰ 38 ਗ੍ਰਾਮ ਹੈ। TAGG Verve Active ’ਚ ਫੋਨ ’ਤੇ ਆਉਣ ਵਾਲੇ ਸਾਰੇ ਮੈਸੇਜ ਅਤੇ ਕਾਲ ਦੇ ਨੋਟੀਫਿਕੇਸ਼ਨ ਮਿਲਣਗੇ। ਵਾਚ ਦੀ ਕੀਮਤ 1,899 ਰੁਪਏ ਹੈ ਅਤੇ ਇਸ ਨੂੰ 12 ਮਹੀਨਿਆਂ ਦੀ ਵਾਰੰਟੀ ਨਾਲ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ।
ਮਾਰੂਤੀ ਸੁਜ਼ੂਕੀ ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਫਿਰ ਵਧਾਏ ਕਾਰਾਂ ਦੇ ਰੇਟ
NEXT STORY