ਜਲੰਧਰ- ਵਨਪਲਸ ਨੇ ਬਾਜ਼ਾਰ 'ਚ ਆਪਣੇ ਨਵੇਂ ਈਅਰਫੋਨਸ ਬੁਲੇਟਸ V2 ਹੈ। ਇਸ ਨਵੇਂ ਈਅਰਫੋਨ ਦੀ ਕੀਮਤ $15.99 (ਲਗਭਗ 1,400 ਰਪਏ) ਰੱਖੀ ਗਈ ਹੈ। ਇਸ 'ਚ ਮੈਟੇਲੀਕ ਬਿਲਡ ਮੌਜੂਦ ਹੈ। ਇਸ 'ਚ 1.25 ਮੀਟਰ ਲੰਬੀ ਕੇਬਲ ਮੌਜੂਦ ਹੈ, ਜੋ ਫਲੈਟ- ਵਾਇਰ ਡਿਜ਼ਾਇਨ ਦੇ ਨਾਲ ਆਉਂਦੀ ਹੈ।
ਇਸ ਇਅਰਫੋਨ 'ਚ ਤਿੰਨ ਬਟਨ ਇਨ-ਲਾਇਨ ਰਿਮੋਟ ਵੀ ਮੌਜੂਦ ਹੈ, ਜਿਸ ਦੇ ਜ਼ਰੀਏ ਯੂਜ਼ਰ ਮਿਊਜ਼ਿਕ ਨੂੰ ਪੌਜ਼ (Pause) ਕਰ ਸਕਦੇ ਹਨ ਅਤੇ ਕਾਲ ਦਾ ਰਿਸਪਾਂਸ ਦੇ ਸਕਦੇ ਹੈ। ਵਨਪਲਸ ਬੁਲੇਟਸ V2 ਇਅਰਫੋਨ ਬਲੈਕ ਅਤੇ ਵਾਇਟ ਰੰਗ 'ਚ ਉਪਲੱਬਧ ਹੈ।
ਵਨਪਲਸ ਨੇ ਇਸ ਬੁਲੇਟਸ V2 ਇਅਰਫੋਨ ਨੂੰ ਬਣਾਉਣ ਲਈ ਜਰਮਨ ਆਡੀਓ ਕੰਪਨੀ LOGO ਦੇ ਨਾਲ ਪਾਰਟਨਰਸ਼ਿੱਪ ਕੀਤੀ ਹੈ। ਇਸ ਈਅਰਫੋਨਸ ਦਾ ਭਾਰ ਬਹੁਤ ਹੀ ਘੱਟ ਹੈ। ਇਸ 'ਚ ਇਕ 3.5mm ਆਡੀਓ ਜੈਕ ਮੌਜੂਦ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦ ਵਨਪਲਸ ਨੇ ਬਾਜ਼ਾਰ 'ਚ ਈਅਰਫੋਨਸ ਪੇਸ਼ ਕੀਤੇ ਹਨ, ਇਸ ਤੋਂ ਪਹਿਲਾਂ ਕੰਪਨੀ ਨੇ ਬਾਜ਼ਾਰ 'ਚ ਸਿਲਵਰ ਬੁਲੇਟ ਅਤੇ ਆਇਕਾਨ ਇਅਰਫੋਨਸ ਪੇਸ਼ ਕੀਤੇ ਸਨ।
ਧਮਾਕੇਦਾਰ ਆਫਰ : ਏਅਰਟੈੱਲ ਨੇ ਇੰਟਰਨੈੱਟ ਪੈਕਸ ਦੀਆਂ ਕੀਮਤਾਂ 'ਚ ਕੀਤੀ 80 ਫੀਦਸੀ ਕਟੌਤੀ !
NEXT STORY