ਗੈਜੇਟ ਡੈਸਕ- ਜੇਕਰ ਤੁਸੀਂ ਵੀ ਵਨਪਲੱਸ ਦਾ ਨਵਾਂ ਸਮਾਰਟਫੋਨ, ਈਅਰਬਡ ਜਾਂ ਫਿਰ ਟੈਬਲੇਟ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਸ਼ਾਨਦਾਰ ਮੌਕਾ ਹੈ। ਦਰਅਸਲ, ਵਨਪਲੱਸ ਦੀ ਕਮਿਊਨਿਟੀ ਸੇਲ 2023 (OnePlus Community Sale) ਸ਼ੁਰੂ ਹੋ ਚੁੱਕੀ ਹੈ। ਜਿਸ ਤਹਿਤ ਕੰਪਨੀ ਗਾਹਕਾਂ ਨੂੰ ਭਾਰੀ ਛੋਟ ਦੇ ਨਾਲ ਆਪਣੇ ਪ੍ਰੋਡਕਟਸ ਖ਼ਰੀਦਣਾ ਦਾ ਮੌਕਾ ਦੇ ਰਹੀ ਹੈ। ਵਨਪਲੱਸ ਦੀ ਇਹ ਸੇਲ 17 ਦਸੰਬਰ ਤਕ ਚੱਲੇਗੀ। ਇਸ ਸੇਲ 'ਚ ਗਾਹਕ ਵਨਪਲੱਸ ਦੇ ਸਾਰੇ ਪ੍ਰੋਡਕਟਸ ਨੂੰ ਸਸਤੀ ਕੀਮਤ 'ਚ ਖ਼ਰੀਦ ਸਕਦੇ ਹਨ।
ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼
ਇਨ੍ਹਾਂ ਪ੍ਰੋਡਕਟਸ 'ਤੇ ਮਿਲ ਰਹੀ ਬੰਪਰ ਛੋਟ
OnePlus 10 Pro 5G 'ਤੇ ਆਫਰ
OnePlus 10 Pro 5G ਨੂੰ ਕੰਪਨੀ ਨੇ ਮਾਰਚ 2022 'ਚ ਲਾਂਚ ਕੀਤਾ ਸੀ। ਇਹ ਫੋਨ 66,999 ਰੁਪਏ ਦੀ ਕੀਮਤ 'ਚ ਲਾਂਚ ਹੋਇਆ ਸੀ ਜੋ ਹੁਣ 61,999 ਰੁਪਏ 'ਚ ਮਿਲ ਰਿਹਾ ਹੈ। ਹਾਲਾਂਕਿ, ਇਹ ਫਾਇਦਾ ਉਨ੍ਹਾਂ ਗਾਹਕਾਂ ਨੂੰ ਮਿਲੇਗਾ ਜੋ ਫੋਨ ICICI ਬੈਂਕ ਕਾਰਡ ਜਾਂ One Card ਰਾਹੀਂ ਪੇਮੈਂਟ ਕਰਕੇ ਖ਼ਰੀਦਣਗੇ। ਇਹ ਹੈਂਡਸੈੱਟ Snapdragon 8 Gen 1 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਫੋਨ 'ਚ 12 ਜੀ.ਬੀ. ਰੈਮ+256 ਜੀ.ਬੀ. ਤਕ ਸਟੋਰੇਜ ਮਿਲ ਰਹੀ ਹੈ। ਇਸ ਵਿਚ 48 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਹੈਂਡਸੈੱਟ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ 80 ਵਾਟ ਦੀ SuperVOOC ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।
ਇਹ ਵੀ ਪੜ੍ਹੋ- ਰੂਮ ਹੀਟਰ ਖ਼ਰੀਦਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ, ਨਹੀਂ ਪਵੇਗਾ ਪਛਤਾਉਣਾ
OnePlus Pad 'ਤੇ ਆਫਰ
OnePlus Pad ਨੂੰ ਕੰਪਨੀ ਨੇ ਅਪ੍ਰੈਲ 2023 ਨੂੰ ਲਾਂਚ ਕੀਤਾ ਸੀ, ਜਿਸਦੀ ਕੀਮਤ 37,999 ਰੁਪਏ ਹੈ। ਇਸਨੂੰ ਤੁਸੀਂ 5000 ਰੁਪਏ ਦੇ ਡਿਸਕਾਉਂਟ ਦੇ ਨਾਲ ਖ਼ਰੀਦ ਸਕਦੇ ਹੋ। ਇਹ ਟੈਬਲੇਟ ICICI ਬੈਂਕ ਅਤੇ One Card ਦੇ ਆਫਰ ਦੇ ਨਾਲ ਆਉਂਦਾ ਹੈ। ਇਸ ਵਿਚ 144Hz ਰਿਫ੍ਰੈਸ਼ ਰੇਟ ਵਾਲੀ ਸਕਰੀਨ, ਡਾਈਮੈਂਸਿਟੀ 9000 ਪ੍ਰੋਸੈਸਰ ਅਤੇ 9150mAh ਦੀ ਬੈਟਰੀ ਮਿਲਦੀ ਹੈ।
ਜੇਕਰ ਤੁਸੀਂ ਮਿਡ ਰੇਂਜ ਡਿਵਾਈਸ ਚਾਹੁੰਦੇ ਹੋ ਤਾਂ OnePlus Nord CE 3 ਨੂੰ ਖ਼ਰੀਦ ਸਕਦੇ ਹੋ, ਜੋ ਸੇਲ 'ਚ 24,999 ਰੁਪਏ 'ਚ ਮਿਲ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 26,999 ਰੁਪਏ ਹੈ। ਇਸ ਫੋਨ 'ਚ 120Hz ਰਿਫ੍ਰੈਸ਼ ਰੇਟ ਵਾਲੀ 6.7 ਇੰਚ ਦੀ ਐਮੋਲੇਡ ਸਕਰੀਨ, Snapdragon 782G ਪ੍ਰੋਸੈਸਰ ਅਤੇ 5000mAh ਦੀ ਬੈਟਰੀ ਮਿਲਦੀ ਹੈ।
ਇਸਦੇ ਨਾਲ ਹੀ ਵਨਪਲੱਸ ਬਡਸ ਪ੍ਰੋ 2 ਨੂੰ ਇਸ ਸੇਲ 'ਚ ਸਿਰਫ 11,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸਦੇ ਨਾਲ ਹੀ ਜੇਕਰ ਗਾਹਕ ICICI ਬੈਂਕ ਕਾਰਡ ਅਤੇ ਵਨ ਕਾਰਡ ਰਾਹੀਂ ਪੇਮੈਂਟ ਕਰਦਾ ਹੈ ਤਾਂ ਉਹ ਇਸਨੂੰ ਸਿਰਫ 7,999 ਰੁਪਏ 'ਚ ਖ਼ਰੀਦ ਸਕਦਾ ਹੈ।
ਇਹ ਵੀ ਪੜ੍ਹੋ- ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 17 ਲੋਨ ਐਪ, ਲੋਕਾਂ ਨੂੰ ਕਰ ਰਹੇ ਸਨ ਬਲੈਕਮੇਲ
ਆ ਗਈ Kia Sonet Facelift, ਮਿਲਣਗੇ ਜ਼ਬਰਦਸਤ ਫੀਚਰਜ਼
NEXT STORY