ਜਲੰਧਰ- ਵਨਪਲੱਸ ਲਾਂਚਰ ਇਕ ਵਾਰ ਫਿਰ ਗੂਗਲ ਪਲੇਅ ਸਟੋਰ 'ਤੇ ਉਪਲੱਬਧ ਹੈ। ਉਥੇ ਹੀ ਤਿੰਨ ਹਫਤੇ ਪਹਿਲਾਂ ਗੂਗਲ ਪਲੇਅ ਸਟੋਰ ਦੀ ਲਿਸਟ ਤੋਂ ਵਨਪਲੱਸ ਲਾਂਚਰ ਨੂੰ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਕ ਵਾਰ ਫਿਰ ਇਸ ਨੂੰ ਉਪਲੱਬਧ ਕਰਵਾਇਆ ਗਿਆ ਹੈ। ਕੰਪਨੀ ਦੁਆਰਾ ਵਨਪਲੱਸ ਲਾਂਚਰ ਨੂੰ ਗੂਗਲ ਪਲੇਅ ਸਟੋਰ 'ਤੇ ਪਬਲਿਸ਼ ਕੀਤਾ ਗਿਆ ਸੀ ਤਾਂ ਜੋ ਯੂਜ਼ਰਜ਼ ਖੁਦ ਹੀ ਡਿਵਾਇਸ 'ਤੇ ਸਾਫਟਵੇਅਰ ਅਪਡੇਟ ਕਰ ਸਕਣ।
ਗੂਗਲ ਪਲੇ ਸਟੋਰ 'ਤੇ ਵਨਪਲੱਸ ਲਾਂਚਰ ਦੀ ਉਪਲੱਬਧਤਾ, ਲਾਂਚਰ 'ਤੇ ਕੰਮ ਕਰਨ ਵਾਲੀ ਟੀਮ ਲਈ ਆਸਾਨ ਹੈ। ਵਨਪਲੱਸ ਲਾਂਚਰ ਨੂੰ ਅਪਡੇਟ ਕਰਨ ਵਾਲੀ ਟੀਮ ਗੂਗਲ ਪਲੇਅ ਸਟੋਰ 'ਤੇ ਇਸ ਨੂੰ ਰਿਲੀਜ਼ ਕਰ ਸਕਦੀ ਹੈ। ਉਨ੍ਹਾਂ ਨੂੰ ਦੂਜੀ ਆਪਰੇਟਿੰਗ ਸਿਸਟਮ ਅਪਡੇਟ ਵਾਲੀ ਟੀਮ ਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਨਾਲ ਹੀ ਯੂਜ਼ਰਜ਼ ਆਪਣੇ ਡਿਵਾਇਸ ਲਈ ਆਪਰੇਟਿੰਗ ਸਿਸਟਮ ਨੂੰ ਅਪਡੇਟ ਕੀਤੇ ਬਿਨਾਂ ਵੀ ਸਾਰੇ ਅਪਡੇਟ, ਫਿੱਕਸ ਅੇਤ ਨਵੇਂ ਫੀਚਰਜ਼ ਲਾਂਚਰ ਦੁਆਰਾ ਪ੍ਰਾਪਤ ਕਰ ਸਕਦੇ ਹਨ। ਵਨਪਲੱਸ ਲਾਂਚਰ ਸਾਰੇ ਹੀ ਵਨਪਲੱਸ ਡਿਵਾਇਸ ਯੂਜ਼ਰਜ਼ ਦੇ ਡਾਊਨਲੋਡ ਅਤੇ ਅਪਡੇਟ ਲਈ ਉਪਲੱਬਧ ਹੋਵੇਗਾ। ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਭਵਿੱਖ 'ਚ ਨਿਯਮਿਤ ਆਧਾਰ 'ਤੇ ਅਪਡੇਟ ਕੀਤਾ ਜਾਵੇਗਾ।
Xiaomi Mi Note 3 ਸਮਾਰਟਫੋਨ ਦੇ ਲੀਕ ਰੇਂਡਰ ਤੋਂ ਸਾਹਮਣੇ ਆਇਆ ਬੇਜਲ ਲੈਸ ਡਿਜ਼ਾਇੰਨ
NEXT STORY