ਗੈਜੇਟ ਡੈਸਕ- ਜੇਕਰ ਤੁਸੀਂ ਮਹਿੰਗੇ ਰੀਚਾਰਜ ਪਲਾਨਾਂ ਤੋਂ ਪਰੇਸ਼ਾਨ ਹੋ ਚੁੱਕੇ ਹੋ ਅਤੇ ਲੰਬੀ ਮਿਆਦ ਵਾਲਾ ਕਿਫਾਇਤੀ ਪਲਾਨ ਲੱਭ ਰਹੇ ਹੋ ਤਾਂ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਦਾ ਇਹ 750 ਰੁਪਏ ਵਾਲਾ ਪਲਾਨ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ, ਜੋ ਕਿ ਪੂਰੇ 6 ਮਹੀਨੇ ਯਾਨੀ 180 ਦਿਨਾਂ ਤੱਕ ਚੱਲੇਗਾ, ਜਿਸ ਨਾਲ ਤੁਸੀਂ ਵਾਰ-ਵਾਰ ਰੀਚਾਰਜ ਕਰਨ ਦੇ ਝੰਜਟ ਤੋਂ ਬਚ ਜਾਓਗੇ।
ਇਹ ਵੀ ਪੜ੍ਹੋ: Mayday-Mayday ਨਹੀਂ, ਜਹਾਜ਼ ਕ੍ਰੈਸ਼ ਹੋਣ ਤੋਂ ਪਹਿਲਾਂ ਆਖ਼ਰੀ ਪਲਾਂ 'ਚ ਇਹ '2 Words' ਬੋਲਦੇ ਹਨ ਪਾਇਲਟ
GP2 ਯੂਜ਼ਰਜ਼ ਨੂੰ ਮਿਲੇਗਾ ਖਾਸ ਫਾਇਦਾ
BSNL ਨੇ ਇਹ ਪਲਾਨ ਖਾਸਤੌਰ 'ਤੇ ਆਪਣੇ ਗਰੇਸ ਪੀਰੀਅਡ 2 ਗਾਹਕਾਂ ਲਈ ਲਾਂਚ ਕੀਤਾ ਹੈ। GP2 ਕੈਟਾਗਰੀ 'ਚ ਉਹ ਗਾਹਕ ਆਉਂਦੇ ਹਨ ਜੋ ਆਪਣੇ ਰੀਚਾਰਜ ਖਤਮ ਹੋਣ ਤੋਂ ਬਾਅਦ 7 ਦਿਨਾਂ ਤਕ ਨਵਾਂ ਰੀਚਾਰਜ ਨਹੀਂ ਕਰਾਉਂਦੇ। ਹੁਣ ਅਜਿਹੇ ਯੂਜ਼ਰਜ਼ ਨੂੰ ਵੀ ਲੰਬੀ ਮਿਆਦ ਦੇ ਨਾਲ ਸ਼ਾਨਦਾਰ ਫਾਇਦੇ ਮਿਲਣਗੇ।
ਇਹ ਵੀ ਪੜ੍ਹੋ: Instagram 'ਤੇ ਵਾਇਰਲ ਹੋਣ ਲਈ ਇਸ ਸਮੇਂ ਵੀਡੀਓਜ਼ ਕਰੋ ਪੋਸਟ, ਕੁਝ ਦਿਨਾਂ 'ਚ ਹੀ ਹੋ ਜਾਓਗੇ Famous
ਪਲਾਨ 'ਚ ਕੀ-ਕੀ ਮਿਲੇਗਾ
- 750 ਰੁਪਏ ਵਾਲੇ ਇਸ ਪਲਾਨ 'ਚ ਕਈ ਆਕਰਸ਼ਕ ਸਹੂਲਤਾਂ ਦਿੱਤੀਆਂ ਗਈਆਂ ਹਨ
- ਅਨਲਿਮਟਿਡ ਕਾਲਿੰਗ- ਕਿਸੇ ਵੀ ਨੈੱਟਵਰਕ 'ਤੇ ਲੋਕਲ ਅਤੇ ਐੱਸਟੀਡੀ ਕਾਲਿੰਗ ਮੁਫ਼ਤ।
- ਡੈਲੀ 100 ਫ੍ਰੀ SMS- ਰੋਜ਼ਾਨਾ ਕਿਸੇ ਵੀ ਨੈੱਟਵਰਕ 'ਤੇ 100 SMS ਕਰਨ ਦੀ ਸਹੂਲਤ।
- 180 ਜੀ.ਬੀ. ਡਾਟਾ- 180 ਦਿਨਾਂ ਲਈ ਰੋਜ਼ਨਾ 1 ਜੀ.ਬੀ. ਹਾਈ-ਸਪੀਡ ਡਾਟਾ ਮਿਲੇਗਾ।
- ਡਾਟਾ ਲਿਮਟਡ ਖਤਮ ਹੋਣ ਤੋਂ ਬਾਅਦ ਵੀ 40kbps ਦੀ ਸਪੀਡ ਨਾਲ ਇੰਟਰਨੈੱਟ ਦਾ ਇਸਤੇਮਾਲ ਜਾਰੀ ਰੱਖ ਸਕਦੇ ਹੋ।
ਇਹ ਵੀ ਪੜ੍ਹੋ: ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ ਗਈਆਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸੇ ਏਲੀਅਨਸ਼ਿਪ ਵਰਗਾ ਲਗਦਾ ਹੈ ਅਮਰੀਕਾ ਦਾ 'ਬ੍ਰਹਮ ਅਸਤਰ', ਜਿਸ ਨੇ ਈਰਾਨ 'ਚ ਮਚਾਈ ਤਬਾਹੀ
NEXT STORY