ਗੈਜੇਟ ਡੈਸਕ– ਵਨਪਲੱਸ ਨੋਰਡ ਸੀਰੀਜ਼ ਦੇ ਭਾਰਤ ’ਚ ਕਈ ਸਮਾਰਟਫੋਨ ਮੌਜੂਦ ਹਨ ਪਰ ਹੁਣ ਕੰਪਨੀ ਵਿਅਰੇਬਲ ਸੈਗਮੈਂਟ ’ਚ ਕਦਮ ਰੱਖਣ ਦੀ ਤਿਆਰੀ ਕਰ ਰਹੀ ਹੈ। ਵਨਪਲੱਸ ਜਲਦ ਹੀ ਨੋਰਡ ਸੀਰੀਜ਼ ਤਹਿਤ ਪਹਿਲੀ ਸਮਾਰਟਵਾਚ OnePlus Nord Watch ਨੂੰ ਲਾਂਚ ਕਰਨ ਵਾਲੀ ਹੈ। ਵਨਪਲੱਸ ਨੇ ਇਸਦਾ ਟੀਜ਼ਰ ਵੀ ਜਾਰੀ ਕੀਤਾ ਹੈ, ਹਾਲਾਂਕਿ OnePlus Nord Watch ਦੇ ਫੀਚਰਜ਼ ਬਾਰੇ ਕੰਪਨੀ ਨੇ ਪੂਰੀ ਜਾਣਕਾਰੀ ਨਹੀਂ ਦਿੱਤੀ।
ਟੀਜ਼ਰ ਮੁਤਾਬਕ, ਵਨਪਲੱਸ ਨੋਰਡ ਵਾਚ ’ਚ ਜਨਾਨੀਆਂ ਦੀ ਸਿਹਤ ਲਈ ਸਪੈਸ਼ਲ ਫੀਚਰਜ਼ ਮਿਲਣਗੇ। ਵਾਚ ਦੇ ਨਾਲ ਬਲੈਕ ਸਟ੍ਰੈਪ ਮਿਲੇਗਾ ਅਤੇ ਡਾਰਕ ਗ੍ਰੇਅ ਰੰਗ ਦਾ ਮੈਟਲ ਫਰੇਮ ਹੋਵੇਗਾ। ਵਾਚ ਦੇ ਨਾਲ ਇਕ ਕ੍ਰਾਊਨ ਵੀ ਮਿਲੇਗਾ ਅਤੇ ਡਾਇਲ ਰਾਊਂਡ ਹੋਵੇਗਾ। ਕੀਮਤ ਅਤੇ ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਅਜੇ ਇਸਦੀ ਜਾਣਕਾਰੀ ਨਹੀਂ ਦਿੱਤੀ।
OnePlus Nord Watch ਦੀ ਸੰਭਾਵਿਤ ਕੀਮਤ ਤੇ ਫੀਚਰਜ਼
OnePlus Nord Watch ਦੀ ਕੀਮਤ 5,000 ਰੁਪਏ ਦੇ ਕਰੀਬ ਹੋ ਸਕਦੀ ਹੈ। ਇਸ ਵਾਚ ਨੂੰ ਕਾਲੇ ਅਤੇ ਚਿੱਟੇ ਰੰਗ ’ਚ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਵਨਪਲੱਸ ਵਾਚ ਦੀ ਭਾਰਤ ’ਚ ਕੀਮਤ 16,999 ਰੁਪਏ ਹੈ। ਵਨਪਲੱਸ ਨੋਰਡ ਵਾਚ ਨੂੰ ਗੋਲ ਡਾਇਲ ਨਾਲ ਪੇਸ਼ ਕੀਤਾ ਜਾਵੇਗਾ। ਡਿਸਪਲੇਅ ਦੇ ਨਾਲ 240x240 ਪਿਕਸਲ ਰੈਜ਼ੋਲਿਊਸ਼ਨ ਮਿਲ ਸਕਦਾ ਹੈ।
ਦੱਸ ਦੇਈਏ ਕਿ ਇਸੇ ਸਾਲ ਅਪ੍ਰੈਲ ’ਚ ਵਨਪਲੱਸ ਵਾਚ ਲਾਂਚ ਹੋਈ ਹੈ ਜਿਸ ਵਿਚ 1.39 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 454x454 ਪਿਕਸਲ ਹੈ ਅਤੇ ਡਿਸਪਲੇਅ ਦੀ ਕੁਆਲਿਟੀ ਐਮੋਲੇਡ ਹੈ। ਡਿਸਪਲੇਅ ’ਤੇ 2.5ਡੀ ਕਰਵਡ ਗਲਾਸ ਦਾ ਪ੍ਰੋਟੈਕਸ਼ਨ ਹੈ।
iPhone ਦਾ ਕ੍ਰੇਜ਼: ਖ਼ਰੀਦਣ ਲਈ ਦੁਬਈ ਪਹੁੰਚ ਗਿਆ ਇਹ ਸ਼ਖ਼ਸ, ਟਿਕਟ 'ਤੇ ਖ਼ਰਚ ਦਿੱਤੇ ਇੰਨੇ ਪੈਸੇ
NEXT STORY