ਜਲੰਧਰ- ਜੇਕਰ ਤਸੀਂ ਆਨਲਾਈਨ ਸ਼ਾਪਿੰਗ ਲਈ ਕ੍ਰੇਡਿਟ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅਸਲ 'ਚ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਵਨਪਲੱਸ ਦੇ ਯੂਜ਼ਰਸ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਕ੍ਰੇਡਿਟ ਕਾਰਡ ਰਾਹੀਂ ਕੰਪਨੀ ਦੀ ਵੈੱਬਸਾਈਟ ਤੋਂ ਫੋਨ ਖਰੀਦੇ ਗਏ ਹਨ।
ਟੈਲੀਕਾਮ ਇੰਫੋ ਦੀ ਰਿਪੋਰਟ ਦੇ ਮੁਤਾਬਕ ਜਿੰਨ੍ਹਾਂ ਯੂਜ਼ਰਸ ਨੇ ਵਨਪਲੱਸ ਦੀ ਆਫਿਸ਼ੀਅਲ ਵੈੱਬਸਾਈਟ ਤੋਂ ਸਮਾਰਟਫੋਨ ਖਰੀਦਿਆ ਸੀ, ਉਨ੍ਹਾਂ ਦੇ ਕ੍ਰੇਡਿਟ ਕਾਰਡ ਨਾਲ ਫ੍ਰਾਡ ਟ੍ਰਾਂਸਜੈਕਸ਼ਨ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਖਬਰਾਂ ਦੀ ਮੰਨੀਏ ਤਾਂ ਵਨਪਲੱਸ ਦੇ ਕੰਪਲੇਨ ਫੋਰਮ 'ਚ ਪਿਛਲੇ 4 ਮਹੀਨਿਆਂ 'ਚ 70 ਯੂਜ਼ਰਸ ਨੇ ਫ੍ਰਾਡ ਦੀ ਸ਼ਿਕਾਇਤ ਦਰਜ ਕੀਤੀ ਹੈ।
ਵਨਪਲੱਸ ਨੇ ਹਾਲ ਹੀ 'ਚ ਇਕ ਬਲਾਗ ਪੋਸਟ ਜਾਰੀ ਕਰ ਕੇ ਕਿਹਾ ਹੈ ਕਿ ਅਸੀਂ ਆਪਣੇ ਯੂਜ਼ਰਸ ਦੀ ਕ੍ਰੇਡਿਟ ਕਾਰਡ ਦੀ ਜਾਣਕਾਰੀ ਨੂੰ ਆਪਣੀ ਵੈੱਬਸਾਈਟ 'ਤੇ ਸਟੋਰ ਨਹੀਂ ਕਰਦੇ। ਸਾਰੀ ਟ੍ਰਾਂਸਜੈਕਸ਼ਨ PCI-DSS ਪੇਮੈਂਟ ਪ੍ਰੋਸੈਸਿੰਗ ਸਿਸਟਮ ਦੇ ਰਾਹੀਂ ਹੁੰਦੀ ਹੈ। ਫਿਲਹਾਲ ਵਨਪਲੱਸ ਨੇ ਕਿਹਾ ਹੈ ਕਿ ਉਹ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ।
ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ Air Purifier
NEXT STORY