ਆਟੋ ਡੈਸਕ– ਭਾਰਤ ’ਚ ਸਮਾਰਟਫੋਨ ਦੇ ਕਰੀਬ 70 ਫੀਸਦੀ ਬਾਜ਼ਾਰ ’ਤੇ ਚੀਨੀ ਕੰਪਨੀਆਂ ਦਾ ਕਬਜ਼ਾ ਹੈ। ਵਨਪਲੱਸ, ਓਪੋ, ਵੀਵੋ ਅਤੇ ਸ਼ਾਓਮੀ ਭਾਰਤੀ ਬਾਜ਼ਾਰ ’ਚ ਪੂਰੀ ਤਰ੍ਹਾਂ ਆਪਣੇ ਪੈਰ ਪਸਾਰ ਚੁੱਕੀਆਂ ਹਨ। ਸਮਾਰਟਫੋਨ ਤੋਂ ਇਲਾਵਾ ਭਾਰਤ ’ਚ ਇਨ੍ਹਾਂ ਚੀਨੀ ਕੰਪਨੀਆਂ ਦੇ ਹੋਰ ਪ੍ਰੋਡਕਟਸ ਜਿਵੇਂ- ਸਮਾਰਟ ਟੀ.ਵੀ., ਸਮਾਰਟਵਾਚ, ਸਪੀਕਰ, ਫਿਟਨੈੱਸ ਬੈਂਡ, ਕਲੀਨਿੰਗ ਰੋਬੋਟ ਵੀ ਮੌਜੂਦ ਹਨ। ਹੁਣ ਤਿੰਨ ਵੱਡੀਆਂ ਚੀਨੀ ਕੰਪਨੀਆਂ ਭਾਰਤ ’ਚ ਆਟੋਮੈਟਿਕ ਗੱਡੀਆਂ ਅਤੇ ਇਲੈਕਟ੍ਰਿਕ ਸਕੂਟਰ ਵੇਚਣ ਦੀ ਪਲਾਨਿੰਗ ਕਰ ਰਹੀਆਂ ਹਨ।
ਗਿਜ਼ਮੋਚਾਈਨਾ ਦੀ ਇਕ ਰਿਪੋਰਟ ਮੁਤਾਬਕ, ਵਨਪਲੱਸ, ਓਪੋ, ਵੀਵੋ ਨੇ ਆਟੋਮੈਟਿਕ ਗੱਡੀਆਂ ਅਤੇ ਇਲੈਕਟ੍ਰਿਕ ਸਕੂਟਰ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰਨ ਦੀ ਤਿਆਰੀ ’ਚ ਹਨ। ਇਸ ਲਈ ਤਿੰਨਾਂ ਕੰਪਨੀਆਂ ਨੇ ਪੇਟੈਂਟ ਲਈ ਅਰਜ਼ੀ ਦਿੱਤੀ ਹੈ। ਵਨਪਲੱਸ ਨੇ ‘ਵਨਪਲੱਸ ਲਾਈਫ’ ਦੇ ਟ੍ਰੇਡਮਾਰਕ ਲਈ ਅਪਲਾਈ ਕੀਤਾ ਹੈ ਜੋ ਕਿ ਕਲਾਸ 12 ਲਈ ਹੈ।
ਕਲਾਸ 12 ਟ੍ਰੇਡਮਾਰਕ ਪੇਟੈਂਟ ਗੱਡੀਆਂ ਲਈ ਹੁੰਦਾ ਹੈ। ਵਨਪਲੱਸ ਦੇ ਟ੍ਰੇਡਮਾਰਕ ਲਈ ਫੋਟੋ ਵੀ ਸਾਹਮਣੇ ਆਈ ਹੈ ਜਿਸ ਮੁਤਾਬਕ, ਕੰਪਨੀ ਨੇ ਡਰਾਈਵਰਲੈੱਸ ਕਾਰ, ਸੈਲਫ ਬੈਲੇਸਿੰਗ ਇਲੈਕਟ੍ਰਿਕ ਸਕੂਟਰ, ਰਿਮੋਟ ਕੰਟਰੋਲ ਵਾਲੀਆਂ ਗੱਡੀਆਂ, ਡ੍ਰੋਨ ਅਤੇ ਬੋਟਸ ਦੇ ਪੇਟੈਂਟ ਲਈ ਅਰਜ਼ੀ ਦਿੱਤੀ ਹੈ।
ਵਨਪਲੱਸ ਦੀ ਇਹ ਟ੍ਰੇਡਮਾਰਕ ਅਰਜ਼ੀ 30 ਮਾਰਚ 2021 ਨੂੰ ਦਿੱਤੀ ਗਈ ਸੀ। ਅਜਿਹੀ ਹੀ ਅਰਜ਼ੀ ਓਪੋ ਅਤੇ ਵੀਵੋ ਨੇ ਵੀ ਦਿੱਤੀ ਹੈ। ਵਨਪਲੱਸ, ਓਪੋ ਅਤੇ ਵੀਵੋ ਤਿੰਨਾਂ ਦੀ ਪੇਰੈਂਟ ਕੰਪਨੀ ਬੀ.ਬੀ.ਕੇ ਇਲੈਕਟ੍ਰੋਨਿਕ ਹੈ। ਰੀਅਲਮੀ ਨੇ ਵੀ ਇਸ ਤਰ੍ਹਾਂ ਦਾ ਆਪਣਾ ਟ੍ਰੇਡਮਾਰਕ ਲਿਆ ਹੈ ਜੋ ਕਿ ਰੀਅਲਮੀ ਟੈੱਕਲਾਈਫ ਹੈ।
ਧਨਤੇਰਸ ’ਤੇ MG Astor ਦੀ ਧਮਾਕੇਦਾਰ ਸੇਲ, ਇਕ ਦਿਨ ’ਚ ਵਿਕੀਆਂ ਇੰਨੀਆਂ ਇਕਾਈਆਂ
NEXT STORY