ਜਲੰਧਰ— ਵਨਪਲੱਸ ਨੇ ਪਿਛਲੇ ਸਾਲ ਦਸੰਬਰ 'ਚ 10,000mAh ਪਾਵਰ ਬੈਂਕ ਲਾਂਚ ਕੀਤਾ ਸੀ। ਇਸੇ ਨੂੰ ਲਿਮਟਿਡ ਸਟਾਕ 'ਚ ਲਾਂਚ ਕੀਤਾ ਗਿਆ ਸੀਜੋ ਕੁਝ ਸਮੇਂ 'ਚ ਹੀ ਆਊਟ ਆਫ ਸਟਾਕ ਹੋ ਗਿਆ ਸੀ। ਉਥੇ ਹੀ ਇਹ ਪਾਵਰ ਬੈਂਕ ਇਕ ਵਾਰ ਫਿਰ ਤੋਂ ਸਟਾਕ ਦੇ ਨਾਲ ਆਨਲਾਈਨ ਸਟੋਰ ਫਲਿੱਪਕਾਰਟ ਅਤੇ ਐਮਾਜ਼ਾਨ ਇੰਡੀਆ 'ਤੇ ਸੇਲ ਲਈ ਉਪਲੱਬਧ ਹੈ।
ਖਾਸ ਗੱਲ ਹੈ ਕਿ ਇਸ ਵਾਰ ਇਹ ਪਾਵਰ ਬੈਂਕ ਆਪਣੀ ਲਾਂਚ ਕੀਮਤ ਤੋਂ ਜ਼ਿਆਦਾ ਕੀਮਤ 'ਤੇ ਵਿਕਰੀ ਲਈ ਉਪਲੱਬਧ ਹੋਇਆ ਹੈ। ਵਨਪਲੱਸ 10,000mAh ਪਾਵਰ ਬੈਂਕ ਨੂੰ 1,399 ਰੁਪਏ 'ਚ ਲਾਂਚ ਕੀਤਾ ਗਿਆ ਸੀ ਜੋ ਕਿ ਹੁਣ 400 ਰੁਪਏ ਜ਼ਿਆਦਾ ਕੀਮਤ ਦੇ ਨਾਲ ਉਪਲੱਬਧ ਹੈ। ਫਲਿੱਪਕਾਰਟ 'ਤੇ ਵਨਪਲੱਸ 10,000mAh ਪਾਵਰ ਬੈਂਕ ਦੀ ਕੀਮਤ 1,799 ਰੁਪਏ ਦਿੱਤੀ ਗਈ ਹੈ।
ਸਵਿੱਸ ਵਾਚਸ ਤੋਂ ਜ਼ਿਆਦਾ ਲੋਕਪ੍ਰਿਅ ਹੋ ਗਈ Smartwatches, ਐਪਲ ਦਾ ਹੈ ਵੱਡਾ ਹੱਥ
NEXT STORY