ਗੈਜੇਟ ਡੈਸਕ– ਵਨਪਲੱਸ ਨੇ ਸਾਫਟਵੇਅਰ ਅਪਡੇਟ ਨੂੰ ਲੈ ਕੇ ਵੱਡਾ ਐਲਾਨ ਕਤਾ ਹੈ। ਕੰਪਨੀ ਨੇ ਦੱਸਿਆ ਹੈ ਕਿ ਸਾਲ 2023 ਤੋਂ ਲਾਂਚ ਹੋਣ ਵਾਲੇ ਉਸਦੇ ਨਵੇਂ ਸਮਾਰਟਫੋਨਜ਼ ’ਚ ਹੁਣ 4 ਸਾਲਾਂ ਦੀ ਸਾਫਟਵੇਅਰ ਅਪਡੇਟ ਮਿਲੇਗੀ ਜਦਕਿ 5 ਸਾਲਾਂ ਤਕ ਸਕਿਓਰਿਟੀ ਅਪਡੇਟਸ ਮਿਲਦੇ ਰਹਿਣਗੇ। ਐਂਡਰਾਇਡ ਯੂਜ਼ਰਜ਼ ਲਈ ਇਹ ਚੰਗੀ ਗੱਲ ਹੈ।
ਹਾਲਾਂਕਿ, ਕੰਪਨੀ ਨੇ ਇਹ ਸਾਫ ਨਹੀਂ ਕੀਤਾ ਕਿ ਇਹ ਸਾਫਟਵੇਅਰ ਅਪਡੇਟ ਪ੍ਰੋਗਰਾਮ ਕਿਹੜੇ ਸਮਾਰਟਫੋਨਜ਼ ਲਈ ਹੋਵੇਗਾ। ਕੀ ਕਿਸੇ ਖ਼ਾਸ ਸੀਰੀਜ਼ ਨੂੰ 4 ਸਾਲਾਂ ਤਕ ਅਪਡੇਟਸ ਮਿਲਣਗੇ ਜਾਂ ਫਿਰ ਬ੍ਰਾਂਡ ਦੇ ਸਾਰੇ ਸਮਾਰਟਫੋਨਜ਼ ਨੂੰ ਚਾਰ ਸਾਲਾਂ ਤਕ ਐਂਡਰਾਇਡ ਅਪਡੇਟਸ ਮਿਲਦੇ ਰਹਿਣਗੇ। ਵਨਪਲੱਸ ਦੇ ਬੁਲਾਰੇ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।
ਫਿਲਹਾਲ ਬਾਜ਼ਾਰ ’ਚ ਸੈਮਸੰਗ ਸਭ ਤੋਂ ਜ਼ਿਆਦਾ ਐਂਡਰਾਇਡ ਅਪਡੇਟਸ ਪ੍ਰੋਵਾਈਡ ਕਰਦਾ ਹੈ। ਕੰਪਨੀ ਨੇ ਇਸ ਸਾਲ ਫਰਵਰੀ ’ਚ ਐਲਾਨ ਕੀਤਾ ਸੀ ਕਿ ਉਸਦੇ ਫਲੈਗਸ਼ਿਪ ਡਿਵਾਈਸਿਜ਼ ਨੂੰ ਚਾਰ ਐਂਡਰਾਇਡ ਅਪਡੇਟਸ ਮਿਲਣਗੇ। ਉੱਥੇ ਹੀ ਬ੍ਰਾਂਡ ਦਾ ਮਿਡ ਰੇਂਜ ਫੋਨ ਸੈਮਸੰਗ ਗਲੈਕਸੀ A53 ਵੀ ਇੰਨੇ ਹੀ ਐਂਡਰਾਇਡ ਅਪਡੇਟਸ ਦੇ ਨਾਲ ਲਾਂਚ ਹੋਇਆ ਸੀ।
CNG ਵਰਜ਼ਨ ’ਚ ਵੀ ਉਪਲੱਬਧ ਹੋਵੇਗੀ Hyundai Creta, ਮਿਲਣਗੇ ਇਹ ਸਪੈਸ਼ਲ ਫੀਚਰ
NEXT STORY