ਜਲੰਧਰ: ਓਪੇਰਾ ਨੇ ਆਪਣੇ ਬਰਾਊਜ਼ਰ ਲਈ ਪਾਵਰ ਸੇਵਿੰਗ ਮੋਡ ਪੇਸ਼ ਕੀਤਾ ਹੈ ਜਿਸ ਨਾਲ ਤੁਹਾਡੇ ਲੈਪਟਾਪ ਦੀ ਬੈਟਰੀ ਲਾਇਫ 50 ਫ਼ੀਸਦੀ ਤੱਕ ਵੱਧ ਜਾਵੇਗੀ। ਓਪੇਰਾ ਮੁਤਾਬਕ ਬਹੁਤ ਜਿਹੀਆਂ ਟੈਬਸ ਓਪਨ ਕਰਨ ਨਾਲ ਬੈਟਰੀ ਜਲਦ ਖਤਮ ਹੁੰਦੀ ਹੈ ਅਤੇ ਲੈਪਟਾਪ ਦੀ ਪਰਫਾਰਮੈਨਸ ਵੀ ਘੱਟ ਹੁੰਦੀ ਹੈ। ਇਸ ਲਈ ਡਿਵੈੱਲਪਰ ਸਟ੍ਰੀਮ ਲਈ ਓਪੇਰਾ 39 ਨੂੰ ਲਾਂਚ ਕੀਤਾ ਗਿਆ ਹੈ।
ਓਪੇਰਾ 'ਚ ਐੱਸ. ਵੀ. ਪੀ ਆਫ ਇੰਜੀਨਿਅਰਿੰਗ ਦੇ ਕ੍ਰੀਸਟਿਅਨ ਕੋਲੋਂਦਰ ਨੇ ਕਿਹਾ ਕਿ ਸਾਡਾ ਨਵਾਂ ਪਾਵਰ ਸੇਵਿੰਗ ਮੋਡ ਲੈਪਟਾਪ ਦੀ ਬੈਟਰੀ ਨੂੰ 50 ਫ਼ੀਸਦੀ ਤੱਕ ਵਧਾ ਦਵੇਗਾ। ਓਪੇਰਾ ਦੇ ਪਾਵਰ ਸੇਵਿੰਗ ਮੋਡ ਨੂੰ ਇਸਤੇਮਾਲ ਕਰਦੇ ਸਮੇਂ ਯੂਜ਼ਰ ਨੂੰ ਬੈਟਰੀ ਅਕਾਊਂਟ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਬਰਾਊਜ਼ਰ ਨੂੰ ਫਿੱਲ ਕਰਨਾ ਹੋਵੇਗਾ। ਓਪੇਰਾ ਬ੍ਰਾਊਜ਼ਰ ਬੈਟਰੀ ਘੱਟ ਹੋਣ 'ਤੇ ਡਿਟੈਕਟ ਕਰ ਲਵੇਗਾ ਅਤੇ ਪਾਵਰ ਸੇਵਿੰਗ ਮੋਡ ਬਾਰੇ 'ਚ ਤੁਹਾਨੂੰ ਦੱਸੇਗਾ।
ਮਾਈਕ੍ਰੋਸਾਫਟ ਆਪਣੀ ਇਸ ਮਸ਼ਹੂਰ ਐਪਲੀਕੇਸ਼ਨ ਨੂੰ ਕਰਨ ਜਾ ਰਹੀ ਹੈ ਬੰਦ
NEXT STORY