ਜਲੰਧਰ- ਮਸ਼ਹੂਰ ਕੈਲੰਡਰ ਐਪ ਸਨਰਾਈਜ਼ ਬਹੁਤ ਜਲਦ ਬੰਦ ਹੋਣ ਜਾ ਰਿਹਾ ਹੈ ਕਿਉਂਕਿ ਮਾਈਕ੍ਰੋਸਾਫਟ ਆਪਣੇ ਆਊਟਲੁੱਕ ਐਪ 'ਤੇ ਫੋਕਸ ਕਰ ਰਹੀ ਹੈ। ਸਨਰਾਈਜ਼ ਨੂੰ ਮਾਈਕ੍ਰੋਸਾਫਟ ਵੱਲੋਂ 2015 'ਚ 100 ਮਿਲੀਅਨ ਡਾਲਰ 'ਚ ਖਰੀਦਿਆ ਗਿਆ ਸੀ। ਇਸ ਨੂੰ ਬੰਦ ਕਰਨ 'ਚ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ ਕਿਉਂਕਿ ਮਾਈਕ੍ਰੋਸਾਫਟ ਇਸ ਦੇ ਫੀਚਰਸ ਨੂੰ ਆਊਟਲੁੱਕ 'ਚ ਐਡ ਕਰਨ ਜਾ ਰਹੀ ਹੈ। ਸਨਰਾਈਜ਼ ਐਪ ਨਾਲ ਕੈਲੰਡਰ 'ਚ ਈਵੈਂਟਸ ਨੂੰ ਕ੍ਰੀਏਟ ਕਰਨਾ ਅਤੇ ਮੈਨੇਜ਼ ਕਰਨਾ ਆਸਾਨ ਹੁੰਦਾ ਹੈ।
ਸਨਰਾਈਜ਼ ਐਪ ਦਾ ਅਪਣਾ ਕੀਬੋਰਡ ਵੀ ਹੈ ਜਿਸ ਲਈ ਤੁਹਾਨੂੰ ਈਵੈਂਟ ਮੀਟਿੰਗਜ਼ ਕ੍ਰੀਏਟ ਕਰਨ ਲਈ ਆਪਣੇ ਚੱਲ ਰਹੇ ਐਪ ਨੂੰ ਬੰਦ ਕਰਨ ਦੀ ਲੋੜ ਨਹੀਂ ਪੈਂਦੀ। ਖੁਸ਼ੀ ਦੀ ਗੱਲ ਇਹ ਹੈ ਕਿ ਸਨਰਾਈਜ਼ ਐਪ ਅੱਜ ਵੀ ਮਾਈਕ੍ਰੋਸਾਫਟ ਦੇ ਆਊਟਲੁੱਕ ਲਈ ਕੰਮ ਕਰ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਸਨਰਾਈਜ਼ ਦੇ ਬਿਹਤਰੀਨ ਫੀਚਰਸ ਹੁਣ ਆਊਟਲੁੱਕ 'ਚ ਮਿਲਣਗੇ। ਸਨਰਾਈਜ਼ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਨਰਾਈਜ਼ ਐਪ ਦੇ ਮੈਜੀਕਲ ਫੀਚਰਸ ਨੂੰ ਆਊਟਲੁੱਕ 'ਚ ਲਿਆਉਣ ਲਈ ਕਾਫੀ ਮਿਹਨਤ ਕੀਤੀ ਜਾ ਰਹੀ ਹੈ ਜਿਨ੍ਹਾਂ 'ਚ ਕੈਲੰਡਰਜ਼, ਈਵੈਂਟ ਆਈਕਨਜ਼ ਅਤੇ ਕੈਲੰਡਰ ਐਪਸ ਸ਼ਾਮਿਲ ਹਨ।
ਭਾਰਤ 'ਚ ਲਾਂਚ ਕੀਤਾ ਗਿਆ ਫੋਰਡ ਇਕੋਸਪੋਰਟ ਦਾ 'ਬਲੈਕ ਐਡੀਸ਼ਨ'
NEXT STORY