ਜਲੰਧਰ : ਸਾਈਬਰ ਅਟੈਕ 'ਚ ਡਾਟਾ ਬ੍ਰੀਚ ਕੋਈ ਨਵੀਂ ਗੱਲ ਨਹੀਂ ਹੈ ਪਰ ਇਸ 'ਚ ਕਿਸੇ ਬ੍ਰਾਊਜ਼ਰ ਨੂੰ ਟਾਰਗਿਟ ਕੀਤਾ ਜਾਵੇ ਤਾਂ ਗੱਲ ਨਵੀਂ ਹੋ ਸਕਦੀ ਹੈ। ਓਪੇਰਾ ਬ੍ਰਾਊਜ਼ਰ ਆਪਣੇ ਯੂਜ਼ਰਜ਼ ਨੂੰ ਇਸ ਗੱਲ ਦੀ ਚਿਤਾਵਨੀ ਦੇ ਰਹੀ ਹੈ ਕਿ ਹੈਕਰ ਵੱਲੋਂ ਉਨ੍ਹਾਂ ਦਾ ਸਿੰਕੋਗ੍ਰਨਾਈਜ਼ੇਸ਼ਨ ਸਿਸਟਮ ਬ੍ਰੀਚ ਕੀਤਾ ਗਿਆ ਹੈ ਜਿਸ ਨਾਲ ਯੂਜ਼ਰ ਦੇ ਲਾਗ-ਇਨ ਦੀ ਜਾਣਕਾਰੀ ਲੀਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਯੂਜ਼ਰ ਦੇ ਪਾਸਵਰਡ ਸੇਫ ਹਨ ਕਿਉਂਕਿ ਸਾਰੇ ਪਾਸਵਰਡ ਇਨਕ੍ਰਿਪਟਿਡ ਹੁੰਦੇ ਹਨ। ਇਸ ਦੇ ਬਚਾਅ 'ਚ ਕੰਪਨੀ ਸਾਰੇ ਸਿੰਕੋਗ੍ਰਨਾਈਜ਼ਡ ਅਕਾਊਂਸਟ ਦੇ ਪਾਸਵਰਡਸ ਨੂੰ ਰੀਸੈੱਟ ਕਰ ਰਹੀ ਹੈ, ਉਥੇ ਹੀ ਯੂਜ਼ਰਜ਼ ਨੂੰ ਵੀ ਆਪਣੇ ਬਚਾਅ ਲਈ ਥਰਡ ਪਾਰਟੀ ਪਾਸਵਰਡਜ਼ ਨੂੰ ਬਦਲਣ ਲਈ ਕਹਿ ਰਹੀ ਹੈ। ਓਪੇਰਾ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ 350 ਮਿਲੀਅਨ ਯੂਜ਼ਰ ਇਸ ਸਕਿਓਰਿਟੀ ਬ੍ਰੀਚ ਤੋਂ ਇਫੈਕਟਿਡ ਨਹੀਂ ਹੋਏ ਹਨ, (ਜਿਨ੍ਹਾਂ ਨੇ ਸਿੰਕ ਨੂੰ ਯੂਜ਼ ਨਹੀਂ ਕੀਤਾ ਹੈ) ਪਰ ਅਜੇ ਵੀ ਲਗਭਗ 1.7 ਮਿਲੀਅਨ ਅਕਾਊਂਟ ਰਿਸਕ 'ਤੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਤਰ੍ਹਾਂ ਜਾਣਕਾਰੀ ਲੀਕ ਹੋਣ ਨਾਲ ਵੱਡਾ ਖਤਰਾ ਬਣ ਸਕਦਾ ਹੈ।
ਪੁਲਾੜ ਮਿਸ਼ਨ ਲਈ ਤਿਆਰ ਹਨ ਚੀਨ ਦੇ ਸਭ ਤੋਂ ਵੱਡੇ ਰਾਕੇਟ
NEXT STORY