ਗੈਜੇਟ ਡੈਸਕ- ਓਪੋ ਨੇ ਆਪਣੇ ਨਵੇਂ ਫੋਨ Oppo A1x 5G ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। Oppo A1x 5G ਇਕ ਬਜਟ 5ਜੀ ਫੋਨ ਹੈ ਜਿਸ ਵਿਚ ਹਾਈ ਐਂਡ ਪਰਫਾਰਮੈਂਸ ਦਾ ਦਾਅਵਾ ਕੀਤਾ ਗਿਆ ਹੈ। ਓਪੋ ਨੇ ਹਾਲ ਹੀ 'ਚ Find X6 ਸੀਰੀਜ਼ ਨੂੰ ਪ੍ਰੋ ਅਤੇ ਰੈਗੁਲਰ ਮਾਡਲ 'ਚ ਪੇਸ਼ ਕੀਤਾ ਹੈ।
Oppo A1x 5G ਨੂੰ ਦੋ ਰੈਮ ਅਤੇ ਸਟੋਰੇਜ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ। 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1399 ਯੁਆਨ (ਕਰੀਬ 16,700 ਰੁਪਏ) ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1599 ਯੁਆਨ (ਕਰੀਬ 19,100 ਰੁਪਏ) ਹੈ। ਫੋਨ ਨੂੰ ਕਵਾਈਟ ਸੀ ਬਲੂ ਅਤੇ ਸਟੇਰੀ ਸਕਾਈ ਬਲੈਕ ਰੰਗ 'ਚ ਲਾਂਚ ਕੀਤਾ ਗਿਆ ਹੈ।
Oppo A1x 5G ਦੇ ਫੀਚਰਜ਼
Oppo A1x 5G 'ਚ 6.56 ਇੰਚ ਦੀ HD+ IPS LCD ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। ਫੋਨ ਕਾਫੀ ਪਤਲਾ ਹੈ ਅਤੇ ਸਕਰੀਨ ਟੂ ਬਾਡੀ ਰੇਸ਼ੀਆ 89.8 ਹੈ। ਡਿਸਪਲੇਅ ਦੇ ਨਾਲ DCI-P3 ਕਲਰ ਗੇਮਟ ਦਾ ਸਪੋਰਟ ਹੈ ਅਤੇ ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 700 5ਜੀ ਪ੍ਰੋਸੈਸਰ ਦੇ ਨਾਲ ਐਂਡਰਾਇਡ 12 ਆਧਾਰਿਤ ਕਲਰ ਓ.ਐੱਸ. 12 ਮਿਲਦਾ ਹੈ।
Oppo A1x 5G 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 13 ਮੈਗਾਪਿਕਸਲ ਦਾ ਅਤੇ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ। ਫਰੰਟ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 5000mAh ਦੀ ਬੈਟਰੀ ਹੈ ਅਤੇ ਕੁਨੈਕਟੀਵਿਟੀ ਲਈ Wi-Fi 5 (802.11ac) ਅਤੇ GPS ਹੈ। ਫੋਨ 'ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਹੈੱਡਫੋਨ ਜੈੱਕ ਹੈ।
ਮਹਿੰਦਰਾ ਥਾਰ ਨੇ ਬਣਾਇਆ ਰਿਕਾਰਡ, ਹਾਸਿਲ ਕੀਤਾ 1 ਲੱਖ ਇਕਾਈਆਂ ਦੇ ਉਤਪਾਦਨ ਦਾ ਅੰਕੜਾ
NEXT STORY